ਰਾਮਪੁਰਾ ਫੂਲ, 18 ਜਨਵਰੀ (ਹਿੰ. ਸ.)। ਕੌਸਲਰ ਕਿਰਨਦੀਪ ਕੌਰ ਬਰਾੜ ਨੇੇ ਨਗਰ ਕੌਸਲ ਰਾਮਪੁਰਾ ਫੂਲ ਦੇ ਪ੍ਰਧਾਨ ਵਜ਼ੋਂ ਅਹੁਦਾ ਸੰਭਾਲਿਆ। ਇਸ ਤੋ ਪਹਿਲਾਂ ਨਗਰ ਕੌਸਲ ਦੇ ਮੀਤ ਪ੍ਰਧਾਨ ਰਵਿੰਵਰ ਸਿੰਘ ਕਾਰਜ਼ਕਾਰੀ ਪ੍ਰਧਾਨ ਦਾ ਕੰਮ ਕਰ ਰਹੇ ਸਨ । ਪੰਜਾਬ ਸਰਕਾਰ ਵੱਲੋ ਨੋਟੀਫਿਕੇਸਨ ਤੋ ਬਆਦ ਕਿਰਨਦੀਪ ਕੌਰ ਬਰਾੜ ਨੇ ਨਗਰ ਕੌਂਸਲ ਰਾਮਪੁਰਾ ਦੀ ਪ੍ਰਧਾਨਗੀ ਦਾ ਅਹੁਦਾ ਕੌਸਲਰਾਂ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਚ ਸੰਭਾਲਿਆ । ਇਸ ਮੌਕੇ ਪ੍ਰਧਾਨ ਬਰਾੜ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਕੌਸਲਰਾਂ ਦੇ ਸਹਿਯੋਗ ਨਾਲ ਦਿਨ ਰਾਤ ਕੰਮ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੀਵਰੇਜ਼ ਸਿਸਟਮ ਨੂੰ ਦੁਰਸਤ ਕਰਨ ਲਈ ਸਖਤੀ ਨਾਲ ਕਦਮ ਚੁੱਕੇ ਜਣਗੇ। ਉਹਨਾਂ ਦੱਸਿਆਂ ਕਿ ਐਮਪੀਐਸ ਉੱਪਰ ਦੋ ਖਰਾਬ ਪੰਪਾਂ ਦੀ ਜਗ੍ਹਾ 2 ਨਵੇ ਪੰਪ ਵੀ ਲਾਏ ਜਾਣਗੇ। ਸ਼ਹਿਰ ਦੇ ਲੋਕਾਂ ਤੋ ਟੈਕਸਾਂ ਅਤੇ ਕਿਰਾਇਆ ਦੇ ਰੂਪ ਵਿੱਚ ਆਇਆ ਇੱਕ ਇੱਕ ਪੈਸਾ ਸ਼ਹਿਰ ਦੇ ਵਿਕਾਸ ਕੰਮਾਂ ਤੇ ਖਰਚ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਿਰਨਦੀਪ ਕੌਰ ਬਰਾੜ ਦੇ ਪਤੀ ਰਾਜਦੀਪ ਸਿੰਘ ਰੌਬੀ ਬਰਾੜ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਬਰਾਂ ਵਿੱਚੋ ਇੱਕ ਹਨ ਅਤੇ ਸ਼ੁਰੂ ਤੋ ਹੀ ਪਾਰਟੀ ਨਾਲ ਜੁੜੇ ਹੋਣ ਕਰਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਰਾਮਪੁਰਾ ਫੂਲ ਦਾ ਯੂਥ ਦਾ ਇੰਚਾਰਜ ਲਾਇਆ ਗਿਆ ਸੀ। ਇਸ ਮੌਕੇ ਰੌਬੀ ਬਰਾੜ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮੇਰੀ ਧਰਮਪਤਨੀ ਨੂੰ ਨਗਰ ਕੌਸਲ ਰਾਮਪੁਰਾ ਦਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਉਸ ਨੂੰ ਉਹ ਹਮੇਸ਼ਾ ਕਾਇਮ ਰੱਖਣਗੇ।
ਹਿੰਦੂਸਥਾਨ ਸਮਾਚਾਰ