Amritsar Blast News: ਪੰਜਾਬ ਦੇ ਅੰਮ੍ਰਿਤਸਰ ‘ਚ ਮੰਗਲਵਾਰ ਸਵੇਰੇ ਇੱਕ ਘਰ ‘ਚ ਧਮਾਕਾ ਹੋਇਆ ਹੈ। ਇਹ ਘਟਨਾ ਏਅਰਪੋਰਟ ਰੋਡ ’ਤੇ ਸਥਿਤ ਜੁਝਾਰ ਸਿੰਘ ਐਵੀਨਿਊ ’ਤੇ ਰਘਬੀਰ ਕੌਰ ਨਾਮਕ ਔਰਤ ਦੇ ਘਰ ਵਾਪਰੀ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਪੂਰੀ ਕਲੋਨੀ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਡੀ.ਸੀ.ਪੀ. ਨੇ ਘਰ ‘ਚ ਹੋਏ ਧਮਾਕੇ ਨੂੰ ਅਫ਼ਵਾਹ ਦੱਸਿਆ ਹੈ । ਉਨ੍ਹਾਂ ਦੱਸਿਆ ਕਿ ਜਿਸ ਘਰ ਵਿਚ ਧਮਾਕਾ ਹੋਇਆ ਸੀ, ਉਸ ਘਰ ਵਿਚ ਸਿਰਫ ਇਕ ਬੋਤਲ ਟੁੱਟੀ ਸੀ, ਧਮਾਕਾ ਹੋਣ ਵਰਗੀ ਕੋਈ ਘਟਨਾ ਨਹੀਂ ਵਾਪਰੀ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਸਥਿਤ ਇਕ ਘਰ ਵਿਚ ਜ਼ਬਰਦਸਤ ਧਮਾਕਾ ਹੋਇਆ ਸੀ। ਇਹ ਘਟਨਾ ਅੰਮ੍ਰਿਤਸਰ ਸਥਿਤ ਜੁਝਾਰ ਸਿੰਘ ਐਵੇਨਿਊ ਦੀ ਦੱਸੀ ਜਾ ਰਹੀ ਸੀ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਧਮਾਕਾ ਕਿਸੇ ਕੈਮੀਕਲ ਨਾਲ ਹੋਇਆ ਹੈ।
ਇਸ ਕਾਰਨ ਪੁਲਿਸ ਨੇ ਆਸ-ਪਾਸ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰਕੇ ਘਰ ਨੂੰ ਬੰਦ ਕਰ ਦਿੱਤਾ ਅਤੇ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਅਤੇ ਐਫਐਸਐਲ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਹੈ। ਪੁਲਿਸ ਅਨੁਸਾਰ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਹਿ ਰਹੀ ਹੈ।ਉਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੰਗਲਵਾਰ ਨੂੰ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ ਹਨ। ਇਸ ਕਾਰਨ ਪੁਲਿਸ ਦੇ ਉੱਚ ਅਧਿਕਾਰੀ ਅਜੇ ਤੱਕ ਮੌਕੇ ’ਤੇ ਨਹੀਂ ਪੁੱਜੇ ਹਨ।
- ਅੰਮ੍ਰਿਤਸਰ ਦੇ ਸਾਹਿਬਜਾਦਾ ਜੁਝਾਰ ਸਿੰਘ ਐਵੇਨਿਓ ਚ ਇਕ ਘਰ ਚ ਬਲਾਸਟ ਦੀ ਖ਼ਬਰ
- ਮੌਕੇ ਤੇ ਪਹੁੰਚੀ ਪੁਲਿਸ ਨੇ ਕੀਤੀ ਜਾਂਚ, ਕਿਹਾ ਘਰ ਚ ਕੱਚ ਦੀ ਬੋਲਤ ਟੁੱਟੀ ਹੈ, ਜਾਂਚ ਜਾਰੀ
- ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤੇ ਮੀਡੀਆ ਥਰੂ ਮੈਸੇਜ ਦਿੱਤਾ ਗਿਆ ਕਿ ਕੋਈ ਵੀ ਬੰਬ ਧਮਾਕਾ ਨਹੀਂ ਹੋਇਆ
ਹਿੰਦੂਸਥਾਨ ਸਮਾਚਾਰ