ਕਪੂਰਥਲਾ, 11 ਜਨਵਰੀ (ਹਿੰ. ਸ.)। ਇਥੋਂ ਥੋੜ੍ਹੀ ਦੂਰੀ ‘ਤੇ ਪੈਂਦੇ ਪਿੰਡ ਸ਼ਾਦੀਪੁਰ ਵਿਖੇ ਆਪਸੀ ਰੰਜਿਸ਼ ਕਰਕੇ 2 ਧੜਿਆਂ ਵਿਚ ਲੜਾਈ-ਝਗੜਾ ਹੋਣ ਉਪਰੰਤ ਗੋਲੀ ਚੱਲਣ ਕਰਕੇ ਨੌਜਵਾਨ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਤੇ ਐਸ. ਐਚ. ਓ. ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨਾਲ ਜਦੋਂ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਆਪਸੀ ਰੰਜਿਸ਼ ਕਰਕੇ ਦੋ ਧੜਿਆਂ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਿਆਲ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸ਼ਾਦੀਪੁਰ ਗੋਲੀ ਚੱਲਣ ਕਰਕੇ ਜ਼ਖਮੀ ਹੋ ਗਿਆ, ਜਿਸ ਨੂੰ ਬਾਅਦ ਵਿਚ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਹਿੰਦੂਸਥਾਨ ਸਮਾਚਾਰ