ਫ਼ਰੀਦਕੋਟ, 07 ਜਨਵਰੀ (ਹਿੰ. ਸ.)। ਫਰੀਦਕੋਟ ‘ਚ ਜ਼ਮੀਨੀ ਵਿਵਾਦ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਲੈਸ 8-10 ਵਿਅਕਤੀਆਂ ਨੇ ਇਕ ਐਨ. ਆਰ. ਆਈ. ਦੇ ਘਰ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਘਰ ਜ਼ਬਰਦਸਤੀ ਦਾਖ਼ਲ ਹੋ ਕੇ ਐਨਆਰਆਈ ਦੇ ਲੜਕੇ ਸਮੇਤ ਦੋ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ। ਪਿੰਡ ਕੰਮੇਆਣਾ ਦੇ ਵਸਨੀਕ ਮੁਕੰਦ ਸਿੰਘ ਸੰਧੂ ਨੇ ਦੱਸਿਆ ਕਿ ਉਹ ਆਪਣੇ ਐਨ. ਆਰ. ਆਈ. ਪੁੱਤਰ ਨਰਿੰਦਰਪਾਲ ਸਿੰਘ ਸੰਧੂ ਅਤੇ ਪੋਤੀ ਨਾਲ ਪਿੰਡ ਆਇਆ ਹੋਇਆ ਸੀ। ਜਦੋਂ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ ਤਾਂ ਹਥਿਆਰਾਂ ਨਾਲ ਲੈਸ 8-10 ਵਿਅਕਤੀ ਉਸ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਦੇ ਐਨ. ਆਰ. ਆਈ. ਪੁੱਤਰ ਅਤੇ ਇਕ ਹੋਰ ਰਿਸ਼ਤੇਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ‘ਚ ਭੰਨਤੋੜ ਵੀ ਕੀਤੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਵਿੱਚ ਜੱਸਾ, ਉਸ ਦੇ ਪਿਤਾ ਅਤੇ ਉਸ ਦੇ ਪਿੰਡ ਦੇ ਹੋਰ ਲੋਕ ਸ਼ਾਮਲ ਸਨ। ਜਿਸਦੇ ਨਾਲ ਉਸਦਾ 2 ਏਕੜ ਜ਼ਮੀਨ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਹਸਪਤਾਲ ਪੁੱਜੇ ਥਾਣਾ ਸਿਟੀ-2 ਦੇ ਐਸਐਚਓ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ 2 ਵਿਅਕਤੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ।ਪੁਲੀਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰੇਗੀ।
ਹਿੰਦੂਸਥਾਨ ਸਮਾਚਾਰ