ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੇ ਦੇਸ਼ ‘ਚ ਬੜੇ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੰਗਤ ਅੱਜ ਗੁਰੂ ਘਰ ਜਾ ਕੇ ਜੀਵਨ ਨੂੰ ਚੜ੍ਹਦੀ ਕਲਾਂ ‘ਚ ਰੱਖਣ ਦੀ ਅਰਦਾਸ ਕਰ ਰਹੇ ਹਨ । ਇਸ ਮੌਕੇ ਅੱਜ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਵੱਲ ਨਾਲ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪ੍ਰਕਾਸ਼ ਪੁਰਬ ਮੌਕੇ CM ਮਾਨ ਨੇ ਸੰਗਤਾਂ ਨੂੰ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ CM ਮਾਨ ਨੇ ਕਿਹਾ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪੂਰਾ ਜੀਵਨ ਕੌਮ ਦੇ ਲੇਖੇ ਲਗਾਇਆ ਉਹਨਾਂ ਨੇ ਕੌਮ ਲਈ ਲੜਾਈਆਂ ਲੜੀਆਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਸਾਨੂੰ ਲੜਣਾ ਹੀ ਨਹੀਂ ਸਿਖਾਇਆ ਸਗੋਂ ਪੜ੍ਹਣਾ ਵੀ ਸਿੱਖਿਆ ਹੈ। ਗੁਰੂ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੋ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਇਸ ਲਈ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਅਸੀਂ ਇਤਿਹਾਸ ਨਾਲ ਜੁੜੇ ਰਹੀਏ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਭੱਠਾ ਸਾਹਿਬ ਦਰਸ਼ਨ ਕੀਤੇ ਜਾਣ।