ਬੀਜਿੰਗ: ਕੋਵਿਡ-19 ਮਹਾਂਮਾਰੀ ਦੇ ਪੰਜ ਸਾਲਾਂ ਬਾਅਦ, ਇੱਕ ਨਵੇਂ ਵਾਇਰਸ, ਹਿਊਮਨ ਮੈਟਾਪਨੀਓਮੋਵਾਇਰਸ (ਐਚਐਮਪੀਵੀ) ਦੇ ਖਤਰੇ ਨੇ ਚੀਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੀਨ ਤੋਂ ਅਜਿਹੇ ਵੀਡੀਓ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਹਸਪਤਾਲ ਮਰੀਜ਼ਾਂ ਨਾਲ ਭਰੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਸ ਦੇ ਫੈਲਣ ਕਾਰਨ ਹਸਪਤਾਲਾਂ ਅਤੇ ਕਬਰਸਤਾਨਾਂ ਵਿੱਚ ਥਾਂ ਦੀ ਘਾਟ ਹੈ। HMPV ਦੇ ਨਾਲ, ਇਨਫਲੂਐਂਜ਼ਾ ਏ ਅਤੇ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ -19 ਵੀ ਸਰਗਰਮ ਹਨ।
ਮਹਾਂਮਾਰੀ ਦੇ ਖਤਰੇ ਨੂੰ ਲੈ ਕੇ ਔਨਲਾਈਨ ਦਹਿਸ਼ਤ ਦੇ ਵਿਚਕਾਰ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅਜੇ ਤੱਕ ਕਿਸੇ ਵੀ ਭਰੋਸੇਯੋਗ ਰਿਪੋਰਟ ਨੇ ਇਹਨਾਂ ਪੋਸਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਚੀਨੀ ਸਿਹਤ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਸੇ ਵੀ ਨਵੀਂ ਮਹਾਂਮਾਰੀ ਬਾਰੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ ਕਈ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚੀਨ ਅਸਲ ਸਥਿਤੀ ਨੂੰ ਲੁਕਾ ਰਿਹਾ ਹੈ।
⚠️ BREAKING:
Hospitals in China 🇨🇳 Overwhelmed as Severe “Flu” Outbreak, Including Influenza A and HMPV, Resembling 2020 COVID Surge.
Hospitals in China are overwhelmed as outbreaks of “influenza A” and “human metapneumovirus” resemble the COVID-19 surge from three years ago. pic.twitter.com/mPF6XGjQCY
— SARS‑CoV‑2 (COVID-19) (@COVID19_disease) December 28, 2024