ਮੋਹਾਲੀ 31 ਦਸੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕਰਨ ਲਈ ਹਲਕਾ ਮੋਹਾਲੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ ਜਿਸ ਵਿੱਚ ਸੀਨੀਅਰ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ।ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਦੀਆਂ ਮੌਜੂਦਾ ਪ੍ਰਸਥਿਤੀਆਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਨਾਲ ਗੱਦਾਰੀ ਕਰਨ ਅਤੇ ਦਿੱਲੀ ਦੇ ਇਸ਼ਾਰੇ ‘ਤੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਪਾਰਟੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਨਿੰਦਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਪਾਰਟੀ ਇਸ ਤ੍ਰਾਸਦੀ ਵਿੱਚੋਂ ਹੋਰ ਤਕੜੀ ਹੋਕੇ ਨਿਕਲੇਗੀ।ਇਸ ਮੌਕੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਦੇ ਸਦਕਾ ਮੋਹਾਲੀ ਵਿੱਚ ਲਗਭਗ 2500 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਜਿਨਾਂ ਵਿੱਚ ਹਾਕੀ ਸਟੇਡੀਅਮ ਤੋਂ ਲੈ ਕੇ ਸੱਤ ਵੱਖਰੇ ਖੇਡ ਸਟੇਡੀਅਮ ਜਿਨਾਂ ਵਿੱਚ ਸੈਕਟਰ 78 ਦਾ ਮਲਟੀ ਪਰਪਜ਼ ਖੇਡ ਸਟੇਡੀਅਮ ਵੀ ਸ਼ਾਮਿਲ ਹੈ, ਮੋਹਾਲੀ ਦੀ ਮੁੱਖ ਸ਼ੋਪਿੰਗ ਸਟੇਟ ਨੂੰ ਚੌੜਾ ਕਰਨਾ, ਏਅਰਪੋਰਟ ਬਣਾਉਣਾ, ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨਾ ਵਰਗੇ ਕਈ ਅਨੇਕਾਂ ਕੰਮ ਸ਼ਾਮਿਲ ਹਨ। ਉਹਨਾਂ ਕਿਹਾ ਕਿ ਮੋਹਾਲੀ ਹਲਕੇ ਦੇ ਲੋਕ ਮੋਹਾਲੀ ਵਿੱਚ ਹੋਏ ਵਿਕਾਸ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਦੇਣਾ ਨਹੀਂ ਦੇ ਸਕਦਾ।ਪਾਰਟੀ ਵਿੱਚ ਸ਼ਾਮਲ ਤਮਾਮ ਆਗੂਆਂ ਨੇ ਮੋਹਾਲੀ ‘ਚ ਕੀਤੇ ਵਿਕਾਸ ਨੂੰ ਲੈਕੇ ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਨਾਲ ਉਹਨਾਂ ਦੀ ਪੰਜਾਬ ਅਤੇ ਕੌਮ ਨੂੰ ਦੇਣ ਦੀ ਭਰਪੂਰ ਸ਼ਲਾਘਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਸੁਖਬੀਰ ਬਾਦਲ ਦੀ ਯੋਗ ਅਗਵਾਈ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟ ਕੀਤਾ। ਪਾਰਟੀ ਦੇ ਸਾਰੇ ਆਗੂ ਸਾਹਿਬਾਨਾਂ ਨੇ ਪਾਰਟੀ ਦੇ ਉਭਾਰ ਅਤੇ ਮਜ਼ਬੂਤੀ ਲਈ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਵਿੱਚ ਧਰਾਤਲ ਤੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਭਰੋਸਾ ਦਿੱਤਾ।
ਹਿੰਦੂਸਥਾਨ ਸਮਾਚਾਰ