ਮੁਹਾਲੀ : ਪੰਜਾਬੀ ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਤਹਿਤ ਸੋਮਵਾਰ ਨੂੰ ਆਪਣੇ ਪ੍ਰਾਈਵੇਟ ਜੈੱਟ ਰਾਹੀਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਪੁੱਜੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੁਧਿਆਣਾ ’ਚ ਉਨ੍ਹਾਂ ਦਾ ਕੰਸਰਟ ਹੋਣਾ ਹੈ। ਸਾਲ 2024 ਦਾ ਆਖਰੀ ਸ਼ੋਅ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ। ਸ਼ੋਅ ਦੇ ਮੱਦੇਨਜ਼ਰ ਲੁਧਿਆਣਾ ‘ਚ ਭਾਰੀ ਭੀੜ ਦੇ ਇਕੱਤਰ ਹੋਣ ਦੇ ਮੱਦੇਨਜ਼ਰ ਪੁਲਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਹੁਣ ਇਸ ਸਬੰਧ ਵਿੱਚ ਟ੍ਰੈਫਿਕ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਲੁਧਿਆਣਾ ਪੁਲਸ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲ ਜਾਣ ਵਾਲੇ ਕਈ ਰਸਤੇ ਬਦਲੇ ਗਏ ਹਨ। ਪੁਲਸ ਵੱਲੋਂ 9 ਥਾਂਵਾਂ ‘ਤੇ ਰੂਟ ਤਬਦੀਲ ਕੀਤੇ ਹਨ ਅਤੇ ਹਰ ਡਾਇਵਰਸ਼ਨ ‘ਤੇ 3 ਟ੍ਰੈਫਿਕ ਕਰਮਚਾਰੀ ਡਿਊਟੀ ‘ਤੇ ਤੈਨਾਤ ਰਹਿਣਗੇ। ਇਸ ਤਹਿਤ ਪੀਏਯੂ ਲੁਧਿਆਣਾ ਦੇ ਆਸ ਪਾਸ ਕੋਈ ਵੀ ਭਾਰੀ ਵਾਹਨ ਨਾ ਆਵੇ, ਇਸ ਲਈ ਪੁਲਸ ਨੇ ਆਊਟਰ ਡਾਈਵਰਸ਼ਨ ਪੁਆਇੰਟਾਂ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਹੈ…
ਦੱਸ ਦਈਏ ਕਿ ਇਹ ਸ਼ੋਅ ਕੱਲ 31 ਦਸੰਬਰ ਨੂੰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਨੇ ਇਹ ਰੂਟ ਪਲਾਨ ਜਾਰੀ ਕੀਤਾ ਹੈ।