Tasimbli News: ਪਿੰਡ ਹਮਾਯੂੰਪੁਰ- ਤਸਿੰਬਲੀ ਵਿਖੇ ਦੋਵੇਂ ਪਿੰਡਾਂ ਦੀ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਪਿੰਡ ਚ ਸਹੀਦਾਂ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਅੰਬਾਲਾ ਦੇ ਮਿਸ਼ਨ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰ ਨਲੀਨੀ ਕੁੰਨਰ ਅੱਖਾਂ ਦੀ ਜਾਂਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਹਮਾਯੂੰਪੁਰ ਦੇ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਚਾਰ ਸਾਹਿਬਜਾਦੇ, ਮਾਤਾ ਗੁਜਰ ਕੌਰ , ਮਹਾਂਨ ਯੋਧੇ ਬਾਬਾ ਜੀਵਨ ਸਿੰਘ , ਬਾਬਾ ਮੋਤੀ ਰਾਮ ਮਹਿਰਾ, ਸੇਠ ਟੋਡਰ ਮੱਲ, ਗਨੀਂ ਖਾਂ ਨਬੀ ਖਾਂ ਅਤੇ ਸਮੂਹ ਮਹਾਨ ਸਹੀਦਾਂ ਸਿੰਘਾ ਦੀ ਯਾਦ ਵਿੱਚ 26 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਹਮਾਯੂੰਪੁਰ- ਤਸਿੰਬਲੀ ਵਿੱਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਵਾਇਆ ਜਾਵੇਗਾ, ਜਿਸ ਵਿਚ ਲੋੜਵੰਦਾ ਦੀਆਂ ਅੱਖਾਂ ਦੀ ਜਾਚ ਕਰਕੇ ਲੋੜ ਮੁਤਾਬਕ ਦਵਾਈ ਤੇ ਲੈਂਜ਼ ਬਿਲਕੁੱਲ ਮੁਫ਼ਤ ਪਾਏ ਜਾਣਗੇ।ਉਨ੍ਹਾਂ ਲੋੜਵੰਦਾ ਨੂੰ ਕੈਂਪ ਚ ਪੁੱਜ ਕੇ ਲਾਭ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾ ਮਰੀਜਾਂ ਦੇ ਲੈਂਜ ਪਾਏ ਜਾਣਗੇ ਉਨ੍ਹਾਂ ਨੂੰ ਕੈਂਪ ਵਾਲੀ ਥਾਂ ਤੋਂ ਹਸਪਤਾਲ ਤੱਕ ਲੈ ਕੇ ਜਾਣ ਦਾ ਅਤੇ ਪਿੰਡ ਵਾਪਸ ਲੈ ਕੇ ਆਉਣ ਦਾ ਪ੍ਰਬੰਧ ਵੀ ਬਿਲਕੁੱਲ ਮੁਫ਼ਤ ਹੋਵੇਗਾ।
ਹਿੰਦੂਸਥਾਨ ਸਮਾਚਾਰ