Pune News: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਵਾਘੋਲੀ ਚੌਕ ਇਲਾਕੇ ‘ਚ ਰਾਤ ਨੂੰ ਇੱਕ ਡੰਪਰ ਨੇ ਫੁੱਟਪਾਥ ‘ਤੇ ਸੌਂ ਰਹੇ 9 ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਛੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮੁਲਜ਼ਮ ਨਸ਼ੇ ’ਚ ਟੱਲੀ ਡੰਪਰ ਚਾਲਕ ਗਜਾਨਨ ਟੋਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਹਿੰਮਤ ਜਾਧਵ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।ਪੁਣੇ ਸਿਟੀ ਪੁਲਿਸ ਜ਼ੋਨ-4 ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਹਿੰਮਤ ਜਾਧਵ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ। ਇਹ ਮਜ਼ਦੂਰ ਅਮਰਾਵਤੀ ਜ਼ਿਲ੍ਹੇ ਤੋਂ ਲੇਬਰ ਲਈ ਪੁਣੇ ਆਏ ਸਨ। ਇਹ ਲੋਕ ਐਤਵਾਰ ਰਾਤ ਵਾਘੋਲੀ ਦੇ ਕੇਸਨੰਦ ਨਾਕਾ ਥਾਣੇ ਦੇ ਸਾਹਮਣੇ ਸੌਂ ਗਏ ਸਨ। ਰਾਤ ਕਰੀਬ 1 ਵਜੇ ਡੰਪਰ ਨੇ ਸਾਰਿਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਵਿਸ਼ਾਲ ਵਿਨੋਦ ਪੰਵਾਰ (22), ਵੈਭਵ ਰਿਤੇਸ਼ ਪਵਾਰ (01) ਅਤੇ ਵੈਭਵ ਰਿਤੇਸ਼ ਪਵਾਰ (02) ਦੀ ਮੌਤ ਹੋ ਗਈਜ਼ਖਮੀਆਂ ਦੇ ਨਾਮ ਜਾਨਕੀ ਦਿਨੇਸ਼ ਪਵਾਰ (21), ਰਿਨੀਸ਼ਾ ਵਿਨੋਦ ਪਵਾਰ (01), ਰੋਸ਼ਨ ਸ਼ਸ਼ਦੂ ਭੋਸਲੇ (09), ਨਾਗੇਸ਼ ਨਿਵਰੁਤੀ ਪਵਾਰ (27), ਦਰਸ਼ਨ ਸੰਜੇ ਵੈਰਲ (18) ਅਤੇ ਅਲੀਸ਼ਾ ਵਿਨੋਦ ਪਵਾਰ (47) ਹਨ। ਇਹ ਡੰਪਰ ਭਾਰਗਵ ਬਿਲਟਵੇਜ਼ ਇੰਟਰਪ੍ਰਾਈਜਿਜ਼ ਦੇ ਨਾਮ ‘ਤੇ ਰਜਿਸਟਰਡ ਹੈ।
ਹਿੰਦੂਸਥਾਨ ਸਮਾਚਾਰ