New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਲਈ ਕੁਵੈਤ ਦੌਰੇ ‘ਤੇ ਗਏ ਹਨ। ਹੁਣ ਉਹ ਹਵਾਈ ਅੱਡੇ ‘ਤੇ ਪਹੁੰਚ ਗਏ ਹੈ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਆਪਣੀ ਯਾਤਰਾ ਦੌਰਾਨ ਰੱਖਿਆ ਅਤੇ ਵਪਾਰ ਸਮੇਤ ਮਹੱਤਵਪੂਰਨ ਸਬੰਧਾਂ ‘ਤੇ ਚਰਚਾ ਕਰਨਗੇ। ਇਸ ਦੌਰਾਨ ਉਹ ਕੁਵੈਤ ਦੀ ਚੋਟੀ ਦੀ ਲੀਡਰਸ਼ਿਪ ਨਾਲ ਚਰਚਾ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਭਾਰਤੀ ਲੇਬਰ ਕੈਂਪ ਦਾ ਵੀ ਦੌਰਾ ਕਰਨਗੇ। ਜਿੱਥੇ ਉਹ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ ਅਤੇ ਖਾੜੀ ਕੱਪ ਫੁੱਟਬਾਲ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ‘ਚ ਸ਼ਿਰਕਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵੈਤ ਦੇ ਸ਼ੇਖ ਮੇਸ਼ਲ ਅਲ ਅਹਿਮਦ ਅਲ ਜਬਰ ਅਲ ਸਬਾਹ ਦੇ ਸੱਦੇ ‘ਤੇ ਕੁਵੈਤ ਗਏ ਹਨ। ਇਹ ਦੌਰਾ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ।
ਹਿੰਦੂਸਥਾਨ ਸਮਾਚਾਰ