Punjab Municipal Corporation Election: ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਅੱਜ ਵੋਟਾਂ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ uaR। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਚੋਣਾਂ ਹੋਇਆਂ। ਇਨ੍ਹਾਂ ਨਗਰ ਨਿਗਮਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਚੋਣਾਂ ਹੋਇਆਂ
ਭਾਦਸੋਂ ਨਗਰ ਪੰਚਾਇਤ ਚੋਣਾਂ ਵਿੱਚ ਕੁੱਲ 11 ਵਾਰਡਾਂ ਵਿੱਚੋਂ 5 ਵਾਰਡਾਂ ਵਿੱਚ ਆਪ ਪਾਰਟੀ, 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ, 2 ਵਾਰਡਾਂ ਵਿੱਚ ਭਾਜਪਾ ਅਤੇ 1 ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ। ਭਾਦਸੋਂ ਦੇ ਵਾਰਡ ਨੰਬਰ 7 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਲਾਲਕਾ ਨੇ ਜਿੱਤ ਹਾਸਲ ਕੀਤੀ।
ਹੁਸ਼ਿਆਰਪੁਰ ਨਗਰ ਨਿਗਮ ਦੇ 2 ਵਾਰਡਾਂ ਉਤੇ ‘ਆਪ’ ਅਤੇ ਇੱਕ ਉਪਰ ਕਾਂਗਰਸ ਕਬਜ਼ਾ
ਹੁਸ਼ਿਆਰਪੁਰ ਨਗਰ ਨਿਗਮ ਚੋਣ ਦੇ ਨਤੀਜੇ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਨੇ ਦੋ ਵਾਰਡਾਂ ਅਤੇ ਕਾਂਗਰਸ ਨੇ ਇੱਕ ਵਾਰਡ ਉਪਰ ਕਬਜ਼ਾ ਹਾਸਲ ਕਰ ਲਿਆ ਹੈ।
ਮੁੱਲਾਂਪੁਰ ਦਾਖਾ ਤੋਂ 13 ਵਾਰਡਾਂ ਵਿਚੋਂ 7 ਵਿੱਚ ਕਾਂਗਰਸ ਨੇ ਜਿੱਤ ਕੀਤੀ ਪ੍ਰਾਪਤ
ਨਗਰ ਕੌਂਸਲ ਚੋਣਾਂ ਵਿੱਚ ਹੋ ਰਹੀ ਗਿਣਤੀ ਦੌਰਾਨ 13 ਵਾਰਡਾਂ ਵਿਚੋਂ 7 ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ
ਲੁਧਿਆਣਾ: ਵਾਰਡ ਨੰਬਰ 59 ਤੋ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸੰਨੀ ਅੱਗੇ
ਲੁਧਿਆਣਾ ਦੇ ਵਾਰਡ ਨੰਬਰ 59 ਤੋ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸੰਨੀ ਮਾਸਟਰ ਅੱਗੇ। ਲਗਭਗ 100 ਵੋਟਾਂ ਦੀ ਲੀਡ ਦੇ ਨਾਲ ਅੱਗੇ।
ਬਰਨਾਲਾ ਦੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ ‘ਆਪ’ ਦੇ ਗੁਰਮੀਤ ਸਿੰਘ ਵਾਬਾ ਜਿੱਤੇ ਚੋਣ
ਬਰਨਾਲਾ ਦੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ ‘ਆਪ’ ਦੇ ਗੁਰਮੀਤ ਸਿੰਘ ਵਾਬਾ ਚੋਣ ਜਿੱਤ ਗਏ ਹਨ। ਗੁਰਮੀਤ ਸਿੰਘ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹ ਤਿੰਨ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਗੁਰਮੀਤ ਸਿੰਘ ਨੂੰ 204 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਨੂੰ 142 ਵੋਟਾਂ ਮਿਲੀਆਂ ਹਨ। ਗੁਰਮੀਤ ਸਿੰਘ ਨੇ ਇਹ ਚੋਣ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੀ।
ਦੱਸ ਦਈਏ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ। ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਇਨ੍ਹਾਂ ਵੋਟਰਾਂ ਰਾਹੀਂ ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ।
AAP ਉਮੀਦਵਾਰ ਮੈਦਾਨ ਲਾਲ ਤੇ ਭਾਜਪਾ ਉਮੀਦਵਾਰ ਸਤੀਸ਼ ਸੀਵਾਨ ਵਿਚਾਲੇ ਤਕਰਾਰ ਹੋਈ। ਭੀੜ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕੀਤਾ ਗਿਆ। ਮਾਹੌਲ ਤਣਾਅਪੂਰਨ
ਜ਼ਿਲ੍ਹਾ ਪਟਿਆਲਾ ਦੀ ਦੁਪਹਿਰ 1:00 ਵਜੇ ਪੋਲ ਫੀਸਦ 26%
ਐਮ.ਸੀ.ਪਟਿਆਲਾ -23%
ਐਨਪੀ ਭਾਦਸੋਂ-58%
NP ਗੱਗਾ-71%
ਐਮ.ਸੀ.ਨਾਭਾ-36%
ਐਮ.ਸੀ.ਪਾਤੜਾਂ-49%
ਐਮ ਸੀ ਰਾਜਪੁਰਾ -39%
ਨਗਰ ਨਿਗਮ ਚੋਣਾਂ ਵਿੱਚ ਮੁੱਲਾਪੁਰ ਦਾਖਾ ਵਿੱਚ ਵੋਟਿੰਗ ਦੌਰਾਨ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿੱਚ ਝਗੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਬੂਥ ’ਤੇ ਕੈਪਟਨ ਸੰਦੀਪ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸੁਲਝਾ ਲਿਆ ਨੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਅਤੇ ਬੂਥ ਦੇ ਬਾਹਰ ਹੱਥ ਮਿਲਾਇਆ। ਮੈਨੂੰ ਵੀ ਠੰਡ ਲੱਗ ਰਹੀ ਸੀ
ਵਾਰਡ ਨੰਬਰ – 02 ਨੂੰ ਲੈ ਕੇ ਦੋ ਗੁੱਟ ਹੋਏ ਆਹਮਣੇ ਸਾਹਮਣੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੀ ਮੌਜੂਦਗੀ ਜੋ ਹੋਇਆ ਪੂਰਾ ਹੰਗਾਮਾ..
ਅੰਮ੍ਰਿਤਸਰ ਵਿੱਚ ਐਮਸੀ ਚੋਣਾਂ ਨੂੰ ਲੈ ਕੇ 28 ਨੰਬਰ ਬੂਥ ਦੇ ਉੱਪਰ ਆਮ ਪਾਰਟੀ ਤੇ ਕਾਂਗਰਸ ਦੇ ਵਿੱਚ ਤੂੰ-ਤੂੰ ਮੈਂ-ਮੈਂ
ਹਰ ਇੱਕ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਉਹ ਨਕਲੀ ਬੋਟ ਤੇ ਲਗਾਏ ਜਾ ਰਹੇ ਕਿ ਨਕਲੀ ਵੋਟਾਂ ਪਵਾਈਆਂ ਜਾ ਰਹੀਆਂ ਨੇ
ਅੰਮ੍ਰਿਤਸਰ ਚ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 85 ਤੇ ਹੋਇਆ ਜ਼ਬਰਦਸਤ ਹੰਗਾਮਾ
ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਬਹਿਸ
ਪੁਲਸ ਨੇ ਮੌਕੇ ਤੇ ਪਹੁੰਚ ਕੇ ਕੁੱਝ ਵਿਅਕਤੀਆ ਨੂੰ ਕੀਤਾ ਗ੍ਰਿਫਤਾਰ
ਦੱਸਿਆ ਜਾ ਰਿਹਾ ਹੈ ਕਿ ਬੂਥ ਦੇ ਬਾਹਰ ਪਿਸਤੌਲ ਲੈ ਕੇ ਘੁੰਮ ਰਿਹਾ ਹੈ ਇਕ ਵਿਅਕਤੀ
ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਵਾਰਡ ਨੰਬਰ 85 ਵਿੱਚ ਵੋਟਾਂ ਸਮੇਂ ਹੋਈ ਗੜਬੜ
ਆਪ ਉਮੀਦਵਾਰ ਨਾਲ ਆਜ਼ਾਦ ਉਮੀਦਵਾਰ ਦੇ ਪਤੀ ਨੇ ਕੀਤੀ ਧੱਕਾ ਮੁੱਕੀ
ਜ਼ਿਲ੍ਹਾ ਪਟਿਆਲਾ ਦੀ ਸਵੇਰੇ 11:00 ਵਜੇ ਪੋਲ ਪ੍ਰਤੀਸ਼ਤਤਾ 16% ਹੈ
MC ਪਟਿਆਲਾ -14%
NP ਭਾਦਸੋਂ-39%
NP ਗੱਗਾ-56%
MC.ਨਾਭਾ-20%
MC.ਪਾਤੜਾਂ-36%
MC ਰਾਜਪੁਰਾ -25%
ਕਸਬਾ ਖੇਮਕਰਨ ਅੰਦਰ ਚੋਣਾ ਅਮਨ ਅਮਾਨ ਨਾਲ ਚੱਲ ਰਹੀਆਂ ਹਨ।11 ਵਜੇ ਤੱਕ 30% ਵੋਟਾਂ ਪੈ ਗਈਆ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਕਸਬਾ ਖੇਮਕਰਨ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕਸਬੇ ਦੇ ਬੂਥਾਂ ਦੇ ਆਲੇ ਦੁਆਲੇ ਕਈ ਲੇਅਰ ਦੀ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ
ਜ਼ਿਲ੍ਹਾ ਪਟਿਆਲਾ ਦੀ ਸਵੇਰੇ 9:00 ਵਜੇ ਪੋਲ ਪ੍ਰਤੀਸ਼ਤਤਾ 7% ਹੈ
ਐਮ.ਸੀ.ਪਟਿਆਲਾ -6%
ਐਨਪੀ ਭਾਦਸੋਂ-18%
NP ਗੱਗਾ-25%
ਐਮ.ਸੀ.ਨਾਭਾ-7%
ਐਮ.ਸੀ.ਪਾਤੜਾਂ-14%
ਐਮ ਸੀ ਰਾਜਪੁਰਾ -13%
ਪੋਲਿੰਗ ਹੌਲੀ ਰਹੀ, ਸਵੇਰੇ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ ਸਿਰਫ 5.4% ਵੋਟਿੰਗ ਹੋਈ
ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਅਤੇ ਏਡੀਸੀ ਡੀ ਅਮਰਜੀਤ ਸਿੰਘ ਬੈਂਸ ਨੇ ਸਵੇਰੇ ਹੀ ਵਾਰਡਾਂ ਵਿੱਚ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਫਿਲਹਾਲ ਬੂਥ ‘ਤੇ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹਾਲਾਂਕਿ ਪੋਲਿੰਗ ਹੌਲੀ ਚੱਲ ਰਹੀ ਹੈ ਪਰ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਸਿਰਫ਼ 5.4 ਫੀਸਦੀ ਵੋਟਾਂ ਹੀ ਪਈਆਂ ਹਨ।
ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰ: 59 ਦੇ ਬੂਥ ਨੰਬਰ 6 ‘ਤੇ ਆਪਣੀ ਵੋਟ ਭੁਗਤਾਈ।ਚੁੱਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸ਼ਰੇਆਮ ਧੋਖਾ ਦਿੱਤਾ ਹੈ ਪਰ ਭਾਜਪਾ ਨੂੰ ਖੂਬ ਸਮਰਥਨ ਮਿਲ ਰਿਹਾ ਹੈ, ਇਸ ਵਾਰ ਚੋਣਾਂ ‘ਚ ਭਾਜਪਾ ਹੀ ਜਿੱਤੇਗੀ। ਹੋ ਜਾਵੇਗਾ
ਨਗਰ ਨਿਗਮ ਚੋਣਾਂ ਨੂੰ ਲੈ ਕੇ ਪਟਿਆਲਾ ‘ਚ ਤਣਾਅਪੂਰਨ ਮਾਹੌਲ, ਕਈ ਵਾਰਡਾਂ ‘ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਗਰਮਾ-ਗਰਮ ਮਾਹੌਲ, ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ,
ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਵਾਰਡ ਨੰਬਰ 11 ਦੇ ਇੱਕ ਪੋਲਿੰਗ ਬੂਥ ‘ਤੇ ਵੋਟਰਾਂ ਨੇ ਆਪਣਾ ਨਾਮ ਸੂਚੀ ਵਿੱਚੋਂ ਗਾਇਬ ਹੋਣ ‘ਤੇ ਹੰਗਾਮਾ ਕੀਤਾ।
ਪੰਜਾਬ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ
5 ਨਗਰ ਨਿਗਮ ਤੇ 41 ਨਗਰ ਕੌਂਸਲ ਲਈ ਪੈ ਰਹੀਆਂ ਹਨ ਵੋਟਾਂ
ਸਖ਼ਤ ਸੁਰੱਖਿਆ ਹੇਠ ਮਤਦਾਨ ਜਾਰੀ
ਅੱਜ ਸ਼ਾਮ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ