Mohali News: ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸੀਯੂ ਦੇ ਕੈਂਪਸ ‘ਚ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ‘ਚ ਪਹੁੰਚੀਆਂ ਯੂਨੀ ਦੀ 15 ਤੇ 7 ਖਿਡਾਰੀ ਸ਼੍ਰੇਣੀ ਵਾਲੀ ਦੋਵੇਂ ਰਗਬੀ ਟੀਮਾਂ ਨੇ ਜਿੱਤ ਹਾਸਲ ਕੀਤੀ ਹੈ। 15 ਖਿਡਾਰੀਆਂ ਦੀ ਸ਼੍ਰੇਣੀ ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਰਗਬੀ ਟੀਮ ਨੇ ਫਾਈਨਲ ਮੁਕਾਬਲੇ ‘ਚ ਕਾਲੀਕਟ ਯੂਨੀਵਰਸਿਟੀ ਨੂੰ 10-3 ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਅਤੇ 7 ਖਿਡਾਰੀਆਂ ਦੀ ਸ਼੍ਰੇਣੀ ‘ਚ ਯੂਨੀ ਦੀ ਟੀਮ ਨੇ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਨੂੰ 10-7 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। 15 ਖਿਡਾਰੀਆਂ ਦੀ ਸ਼੍ਰੇਣੀ ‘ਚ ਦੂਜੇ ਨੰਬਰ ‘ਤੇ ਕਾਲੀਕਟ ਯੂਨੀਵਰਸਿਟੀ ਰਹੀ ਅਤੇ ਤੀਜੇ ਨੰਬਰ ‘ਤੇ ਮੁੰਬਈ ਯੂਨੀਵਰਸਿਟੀ ਰਹੀ। ਇਸੇ ਤਰ੍ਹਾਂ 7 ਖਿਡਾਰੀਆਂ ਦੀ ਸ਼੍ਰੇਣੀ ‘ਚ ਦੂਜੇ ਨੰਬਰ ‘ਤੇ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਰਹੀ ਅਤੇ ਤੀਜੇ ਨੰਬਰ ‘ਤੇ ਕਾਲੀਕਟ ਯੂਨੀਵਰਸਿਟੀ ਰਹੀ।ਇਸ ਪੰਜ ਰੋਜ਼ਾ ਟੂਰਨਾਮੈਂਟ ‘ਚ ਹਰ ਦਿਨ ਸ਼ਾਨਦਾਰ ਅਤੇ ਦਮਦਾਰ ਮੁਕਾਬਲੇ ਵੇਖਣ ਨੂੰ ਮਿਲੇ ਅਤੇ ਪੂਰੇ ਭਾਰਤ ਤੋਂ 57 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਿਆਂ ਲਗਭਗ 900 ਖਿਡਾਰੀ ਅਤੇ ਅਧਿਕਾਰੀਆਂ ਨੇ ਇਸ ਪੁਰਸ਼ ਰਗਬੀ (15 ਖਿਡਾਰੀਆਂ ਅਤੇ 7 ਖਿਡਾਰੀਆਂ ਵਾਲੀ) ਚੈਂਪੀਅਨਸ਼ਿਪ ‘ਚ ਸ਼ਮੂਲੀਅਤ ਕੀਤੀ। 15 ਖਿਡਾਰੀਆਂ ਦੀ ਸ਼੍ਰੇਣੀ ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਰਗਬੀ ਟੀਮ ਦੇ ਸਫ਼ਰ ਨੂੰ ਦੇਖਿਆ ਜਾਵੇ ਤਾਂ ਯੂਨੀ ਦੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਇੱਕ-ਤਰਫਾ ਜਿੱਤ ਹਾਸਲ ਕੀਤੀ। ਯੂਨੀ ਦੀ ਟੀਮ ਨੇ ਪਹਿਲੇ ਮੈਚ ‘ਚ ਨਿਰਵਾਨ ਯੂਨੀਵਰਸਿਟੀ, ਜੈਪੁਰ ਨੂੰ 45-0 ਨਾਲ ਹਰਾਇਆ। ਇਸੇ ਲੜੀ ਨੂੰ ਮਜ਼ਬੂਤ ਕਰਦਿਆਂ ਟੀਮ ਨੇ ਕੁਆਰਟਰ ਫਾਈਨਲ ‘ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਟੀਮ ਨੂੰ 30-0 ਨਾਲ ਹਰਾਇਆ ਅਤੇ ਟੂਰਨਾਮੈਂਟ ਦੇ ਸੇਮੀ-ਫਾਈਨਲ ‘ਚ ਆਪਣੀ ਥਾਂ ਪੱਕੀ ਕੀਤੀ। ਸੇਮੀ-ਫਾਈਨਲ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ਿਵਾਜੀ ਯੂਨੀਵਰਸਿਟੀ, ਵਿਦਿਆਨਗਰ, ਕੋਲਹਾਪੁਰ ਨੂੰ 34-0 ਨਾਲ ਹਰਾ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਕਾਲੀਕਟ ਯੂਨੀਵਰਸਿਟੀ ਨੂੰ 10-3 ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਅਤੇ ਟੂਰਨਾਮੈਂਟ ਦੇ ਖਿਤਾਬ ਨੂੰ ਆਪਣੇ ਨਾਮ ਕੀਤਾ।7 ਖਿਡਾਰੀਆਂ ਦੀ ਸ਼੍ਰੇਣੀ ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਰਗਬੀ ਟੀਮ ਦੇ ਸਫ਼ਰ ਨੂੰ ਦੇਖਿਆ ਜਾਵੇ ਤਾਂ ਯੂਨੀ ਦੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਐਲ.ਐਨ.ਸੀ.ਟੀ. ਯੂਨੀਵਰਸਿਟੀ, ਭੋਪਾਲ ਨੂੰ 39-0 ਨਾਲ ਹਰਾਇਆ, ਦੂਜੇ ਮੈਚ (ਪ੍ਰੀ-ਕੁਆਰਟਰ ਫਾਈਨਲ) ‘ਚ ਨਿਰਵਾਨ ਯੂਨੀਵਰਸਿਟੀ ਜੈਪੁਰ ਨੂੰ 47-0 ਨਾਲ ਹਰਾਇਆ, ਤੀਜੇ ਮੈਚ ਯਾਨੀ ਕੁਆਰਟਰ ਫਾਈਨਲ ਮੁਕਾਬਲੇ ‘ਚ ਲਖਨਊ ਯੂਨੀਵਰਸਿਟੀ ਨੂੰ 24-0 ਨਾਲ ਹਰਾ ਕੇ ਸੇਮੀ-ਫਾਈਨਲ ਮੁਕਾਬਲੇ ‘ਚ ਆਪਣੀ ਥਾਂ ਪੱਕੀ ਕੀਤੀ। ਟੂਰਨਾਮੈਂਟ ਦੇ ਅਖੀਰਲੇ ਦਿਨ ਹੋਏ ਸੇਮੀ-ਫਾਈਨਲ ਮੁਕਾਬਲੇ ‘ਚ ਕਾਲੀਕਟ ਯੂਨੀਵਰਸਿਟੀ ਨੂੰ 19-0 ਨਾਲ ਹਰਾ ਕੇ ਫਾਈਨਲ ਮੁਕਾਬਲੇ ‘ਚ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਨੂੰ 10-7 ਨਾਲ ਹਰਾ ਕੇ ਜੇਤੂ ਖਿਤਾਬ ਆਪਣੇ ਨਾਮ ਕੀਤਾ। 15 ਖਿਡਾਰੀਆਂ ਦੀ ਸ਼੍ਰੇਣੀ ‘ਚ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ‘ਚ ਮੁੰਬਈ ਯੂਨੀਵਰਸਿਟੀ ਨੇ ਸ਼ਿਵਾਜੀ ਯੂਨੀਵਰਸਿਟੀ, ਵਿਦਿਆਨਗਰ, ਕੋਲਹਾਪੁਰ ਨੂੰ 39-10 ਨਾਲ ਹਰਾਇਆ ਅਤੇ 7 ਖਿਡਾਰੀਆਂ ਦੀ ਸ਼੍ਰੇਣੀ ‘ਚ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ‘ਚ ਕਾਲੀਕਟ ਯੂਨੀਵਰਸਿਟੀ ਨੇ ਮੁੰਬਈ ਯੂਨੀਵਰਸਿਟੀ ਨੂੰ 19-17 ਦੇ ਫਸਵੇਂ ਮੁਕਾਬਲੇ ‘ਚ ਹਰਾਇਆ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਨਵੀਂ ਦਿੱਲੀ ਦੀ ਸਰਪ੍ਰਸਤੀ ਹੇਠ ਕਰਵਾਏ ਪੰਜ ਰੋਜ਼ਾ “ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25” ਦਾ ਉਦਘਾਟਨ 16 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ.(ਡਾ) ਦਵਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ‘ਚ ਕੀਤਾ ਸੀ। ਇਸ ਟੂਰਨਾਮੈਂਟ ਨੂੰ ਰਗਬੀ ਇੰਡੀਆ ਦੁਆਰਾ ਸਹਿਯੋਗ ਦਿੱਤਾ ਜਾ ਰਿਹਾ ਸੀ। ਰਗਬੀ ਇੰਡੀਆ ਭਾਰਤ ‘ਚ ਰਗਬੀ ਦੀ ਖੇਡ ਲਈ ਇੱਕਮਾਤਰ ਸੰਚਾਲਨ ਸੰਸਥਾ ਹੈ। ਇਸ ਚੈਂਪੀਅਨਸ਼ਿਪ ਦੇ ਸਾਰੇ ਮੈਚਾਂ ਨੂੰ ਯੂਟਿਊਬ ‘ਤੇ (https://sportvot.com/stream) ਲਾਈਵ ਸਟ੍ਰੀਮ ਕੀਤਾ ਜਾ ਰਿਹਾ ਸੀ।
ਹਿੰਦੂਸਥਾਨ ਸਮਾਚਾਰ