Moscow News: ਰੂਸੀ ਪ੍ਰਮਾਣੂ ਪ੍ਰਮੁਖ ਇਗੋਰ ਕਿਰੀਲੋਵ ਅਤੇ ਉਨ੍ਹਾਂ ਦੇ ਸਹਿਯੋਗੀ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਅੱਜ ਸਵੇਰੇ ਇੱਕ ਸ਼ਕਤੀਸ਼ਾਲੀ ਧਮਾਕੇ ਵਿੱਚ ਮਾਰੇ ਗਏ। ਇਹ ਧਮਾਕਾ ਰਾਜਧਾਨੀ ਦੇ ਦੱਖਣ-ਪੂਰਬੀ ਹਿੱਸੇ ‘ਚ ਰਿਆਜ਼ਾਂਸਕੀ ਐਵੇਨਿਊ ‘ਤੇ ਇੱਕ ਰਿਹਾਇਸ਼ੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਹੋਇਆ। ਰੂਸੀ ਜਾਂਚ ਕਮੇਟੀ ਦੇ ਮਾਸਕੋ ਵਿਭਾਗ ਨੇ ਇਸਨੂੰ ਹਮਲਾ ਮੰਨਦੇ ਹੋਏ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲੇ ਦੇ ਪਿੱਛੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯੂਕ੍ਰੇਨ ਦੀ ਸੁਰੱਖਿਆ ਸੇਵਾ ਨੇ ਇਸ ਧਮਾਕੇ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਦੇ ਅਨੁਸਾਰ, ਰੂਸੀ ਜਾਂਚ ਕਮੇਟੀ ਦੀ ਬੁਲਾਰਾ ਸਵੇਤਲਾਨਾ ਪੇਟਰੇਂਕੋ ਨੇ ਪੁਸ਼ਟੀ ਕੀਤੀ ਕਿ ਮਾਸਕੋ ਵਿੱਚ ਰਿਆਜ਼ਾਨਸਕੀ ਐਵੇਨਿਊ ‘ਤੇ ਇੱਕ ਰਿਹਾਇਸ਼ੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਸ਼ਕਤੀਸ਼ਾਲੀ ਧਮਾਕਾ ਹੋਇਆ। ਪ੍ਰਵੇਸ਼ ਦੁਆਰ ਦੇ ਨੇੜੇ ਸਕੂਟਰ ‘ਤੇ ਰੱਖਿਆ ਵਿਸਫੋਟਕ ਯੰਤਰ ਫਟਣ ਨਾਲ ਰੂਸ ਦੇ ਰੇਡੀਏਸ਼ਨ, ਰਸਾਇਣਕ ਅਤੇ ਜੀਵ ਸੁਰੱਖਿਆ ਦਸਤਿਆਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਅਤੇ ਉਨ੍ਹਾਂ ਦੇ ਸਹਿਯੋਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਂਚ ਕਮੇਟੀ ਦੇ ਬੁਲਾਰੇ ਪੈਟਰੇਂਕੋ ਨੇ ਕਿਹਾ ਕਿ ਕਮੇਟੀ ਦੇ ਮਾਸਕੋ ਵਿਭਾਗ ਨੇ ਇਸ ਨੂੰ ਹਮਲਾ ਮੰਨਦੇ ਹੋਏ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲੇ ਦੇ ਪਿੱਛੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਰਿਪੋਰਟ ਵਿਚ ਯੂਕ੍ਰੇਨ ਦੀ ਸੁਰੱਖਿਆ ਸੇਵਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਹ ਧਮਾਕਾ ਕੀਤਾ ਹੈ। ਬੁਲਾਰੇ ਪੈਟਰੇਂਕੋ ਨੇ ਇਸ ਦਾਅਵੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ, ਫੋਰੈਂਸਿਕ ਮਾਹਿਰ ਅਤੇ ਸੰਚਾਲਨ ਸੇਵਾਵਾਂ ਮੌਕੇ ‘ਤੇ ਜਾਂਚ ਕਰ ਰਹੀਆਂ ਹਨ।ਜ਼ਿਕਰਯੋਗ ਹੈ ਕਿ ਯੂਕ੍ਰੇਨ ਦੀ ਇਕ ਅਦਾਲਤ ਨੇ ਫਰਵਰੀ 2022 ‘ਚ ਸ਼ੁਰੂ ਹੋਏ ਯੂਕ੍ਰੇਨ ‘ਚ ਰੂਸ ਦੀ ਫੌਜੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ‘ਚ ਕਿਰਿਲੋਵ ਨੂੰ 16 ਦਸੰਬਰ ਨੂੰ ਗੈਰ-ਹਾਜ਼ਰੀ ‘ਚ ਸਜ਼ਾ ਸੁਣਾਈ ਸੀ
ਹਿੰਦੂਸਥਾਨ ਸਮਾਚਾਰ