New Delhi News: ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਭਾਰੀ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਅੱਜ ਦਾ ਕਾਰੋਬਾਰ ਗਿਰਾਵਟ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਵਿਕਰੀ ਦਾ ਦਬਾਅ ਵਧਦਾ ਰਿਹਾ, ਜਿਸ ਕਾਰਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਵੀ ਵਧਦੀ ਰਹੀ। ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 1051.76 ਅੰਕ ਭਾਵ 1.29 ਫੀਸਦੀ ਦੀ ਗਿਰਾਵਟ ਨਾਲ 80,238.20 ਅੰਕ ਦੇ ਪੱਧਰ ’ਤੇ ਅਤੇ ਨਿਫਟੀ 334.35 ਅੰਕ ਭਾਵ 1.36 ਫੀਸਦੀ ਦੀ ਗਿਰਾਵਟ ਨਾਲ 24,214.35 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਹਨ।ਕਾਰੋਬਾਰ ਦੇ ਪਹਿਲੇ ਇਕ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਭਾਰਤੀ ਏਅਰਟੈੱਲ, ਬੀਪੀਸੀਐੱਲ, ਅਡਾਨੀ ਐਂਟਰਪ੍ਰਾਈਜਿਜ਼, ਅਪੋਲੋ ਹਸਪਤਾਲ ਅਤੇ ਨੇਸਲੇ ਦੇ ਸ਼ੇਅਰ 0.65 ਤੋਂ 0.18 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟਾਟਾ ਸਟੀਲ, ਜੇਐਸਡਬਲਯੂ ਸਟੀਲ, ਸ਼੍ਰੀਰਾਮ ਫਾਈਨਾਂਸ, ਇੰਡਸਇੰਡ ਬੈਂਕ ਅਤੇ ਹਿੰਡਾਲਕੋ ਇੰਡਸਟਰੀਜ਼ ਦੇ ਸ਼ੇਅਰ 2.93 ਫੀਸਦੀ ਤੋਂ 2.34 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 1 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 29 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ਵਿੱਚ ਸ਼ਾਮਲ 50 ਸ਼ੇਅਰਾਂ ਵਿੱਚੋਂ 2 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 48 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਦੇਖੇ ਗਏ।ਬੀਐਸਈ ਦਾ ਸੈਂਸੈਕਸ ਅੱਜ 77.51 ਅੰਕ ਡਿੱਗ ਕੇ 81,212.45 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ‘ਚ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਇਸ ਸੂਚਕਾਂਕ ਦੀ ਕਮਜ਼ੋਰੀ ਵਧਦੀ ਰਹੀ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ 80,500.63 ਅੰਕ ਤੱਕ ਡਿੱਗ ਗਿਆ ਅਤੇ ਗਿਰਾਵਟ ਜਾਰੀ ਨਜ਼ਰ ਆਈ।ਸੈਂਸੈਕਸ ਦੀ ਤਰ੍ਹਾਂ, ਐਨਐਸਈ ਨਿਫਟੀ ਨੇ ਵੀ ਅੱਜ 50.35 ਅੰਕ ਫਿਸਲ ਕੇ 24,498.35 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਸ਼ੁਰੂ ਹੋਣ ਕਾਰਨ ਇਸ ਸੂਚਕਾਂਕ ਦੀ ਚਾਲ ਵੀ ਡਿੱਗਦੀ ਰਹੀ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ ਪਹਿਲੇ ਅੱਧੇ ਘੰਟੇ ਦੇ ਕਾਰੋਬਾਰ ਤੋਂ ਬਾਅਦ 24,250.80 ਅੰਕ ਤੱਕ ਡਿੱਗ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 236.18 ਅੰਕ ਜਾਂ 0.29 ਫੀਸਦੀ ਦੀ ਕਮਜ਼ੋਰੀ ਨਾਲ 81,289.96 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ 93.10 ਅੰਕ ਜਾਂ 0.38 ਫੀਸਦੀ ਦੀ ਗਿਰਾਵਟ ਨਾਲ 24,548.70 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ