Washington, D.C.: ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਬਿਡੇਨ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਜਨਵਰੀ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਕ੍ਰਿਸਟੋਫਰ ਰੇਅ ਦਾ ਇਹ ਐਲਾਨ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਫਬੀਆਈ ਦੇ ਨਵੇਂ ਡਾਇਰੈਕਟਰ ਵਜੋਂ ਕਾਸ਼ ਪਟੇਲ ਦੀ ਨਿਯੁਕਤੀ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ।
ਬੁੱਧਵਾਰ ਨੂੰ ਐਫਬੀਆਈ ਹੈੱਡਕੁਆਰਟਰ ਵਿੱਚ ਹੋਈ ਮੀਟਿੰਗ ਵਿੱਚ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕ੍ਰਿਸਟੋਫਰ ਨੇ ਕਿਹਾ ਕਿ ‘‘ਅਹੁਦਾ ਛੱਡਣ ਦਾ ਫੈਸਲਾ ਉਨ੍ਹਾਂ ਲਈ ਆਸਾਨ ਨਹੀਂ ਸੀ। ਮੈਨੂੰ ਇਸ ਜਗ੍ਹਾ ਨਾਲ ਪਿਆਰ ਹੈ ਅਤੇ ਮੈਨੂੰ ਆਪਣੇ ਕੰਮ ਨਾਲ ਵੀ ਪਿਆਰ ਹੈ, ਪਰ ਮੇਰਾ ਧਿਆਨ ਹਮੇਸ਼ਾ ਇਸ ਗੱਲ ‘ਤੇ ਰਿਹਾ ਹੈ ਕਿ ਐਫਬੀਆਈ ਲਈ ਕੀ ਸਹੀ ਹੈ।’’ਰੇਅ ਦੇ ਅਸਤੀਫੇ ਦੀ ਘੋਸ਼ਣਾ ਤੋਂ ਤੁਰੰਤ ਬਾਅਦ, ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਨੂੰ ਅਮਰੀਕਾ ਲਈ ਚੰਗਾ ਦਿਨ ਦੱਸਿਆ ਅਤੇ ਕਿਹਾ ਕਿ ਇਸ ਨਾਲ ਅਮਰੀਕਾ ਦੇ ‘ਇਨਸਾਫ਼ੀ ਵਿਭਾਗ’ ਦਾ ਹਥਿਆਰੀਕਰਨ ਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਾਰੇ ਅਮਰੀਕੀਆਂ ਲਈ ਕਾਨੂੰਨ ਦਾ ਰਾਜ ਬਹਾਲ ਕਰਾਂਗੇ। ਟਰੰਪ ਨੇ ਕਿਹਾ ਕਿ ਰੇਅ ਦੀ ਅਗਵਾਈ ਹੇਠ ਐਫਬੀਆਈ ਨੇ “ਬਿਨਾਂ ਕਾਰਨ ਦੇ ਗੈਰ-ਕਾਨੂੰਨੀ ਢੰਗ ਨਾਲ ਮੇਰੇ ਘਰ ‘ਤੇ ਛਾਪਾ ਮਾਰਿਆ ਅਤੇ ਮੇਰੇ ਉੱਪਰ ਗੈਰ-ਕਾਨੂੰਨੀ ਤੌਰ ‘ਤੇ ਦੋਸ਼ ਲਗਾਇਆ ਅਤੇ ਮੈਨੂੰ ਦੋਸ਼ੀ ਠਹਿਰਾਉਣ ਦਾ ਕੰਮ ਕੀਤਾ।ਵਰਨਣਯੋਗ ਹੈ ਕਿ ਕ੍ਰਿਸਟੋਫਰ ਵੇਅ ਦੇ ਐਫਬੀਆਈ ਡਾਇਰੈਕਟਰ ਵਜੋਂ ਆਪਣੇ ਦਸ ਸਾਲਾਂ ਦੇ ਕਾਰਜਕਾਲ ਵਿੱਚ ਅਜੇ ਤਿੰਨ ਸਾਲ ਬਾਕੀ ਹਨ। ਜਦੋਂ ਟਰੰਪ ਨੇ ਐਫਬੀਆਈ ਦੇ ਨਵੇਂ ਡਾਇਰੈਕਟਰ ਵਜੋਂ ਕਾਸ਼ ਪਟੇਲ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ, ਉਸੇ ਸਮੇਂ ਇਸ ਗੱਲ ਦੀ ਸੰਭਾਵਨਾ ਸੀ ਕਿ ਕ੍ਰਿਸਟੋਫਰ ਸਮੇਂ ਤੋਂ ਪਹਿਲਾਂ ਅਸਤੀਫ਼ਾ ਦੇ ਸਕਦੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।
ਹਿੰਦੂਸਥਾਨ ਸਮਾਚਾਰ