Khanauri Border: ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹਨ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 16ਵਾਂ ਦਿਨ ਹੈ। ਅੱਜ ਉਹ ਇਕ ਸੰਦੇਸ਼ ਜਾਰੀ ਕਰਨਗੇ। ਸੂਤਰਾਂ ਦੇ ਅਨੁਸਾਰ 13 ਦਸੰਬਰ ਨੂੰ ਕਿਸਾਨ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਡੱਲੇਵਾਲ ਦਾ ਸੰਦੇਸ਼ ਇਸ ਸੰਬੰਧੀ ਹੋ ਸਕਦਾ ਹੈ। ਉਹ ਕਿਸਾਨਾਂ ਨੂੰ ਇਸ ਮੌਕੇ ’ਤੇ ਵੱਧ ਤੋਂ ਵੱਧ ਗਿਣਤੀ ’ਚ ਇਕੱਠੇ ਹੋਣ ਦਾ ਸੰਦੇਸ਼ ਦੇ ਸਕਦੇ ਹਨ।ਇਸਦੇ ਨਾਲ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬੀ ਗਾਇਕ ਹੈਰੀ ਧਨੋਆ ਦਾ ਗੀਤ ਵੀ ਸਾਹਮਣੇ ਆਇਆ ਹੈ। ਡੱਲੇਵਾਲ ਦੀ ਸਿਹਤ ’ਤੇ ਨਜ਼ਰ ਰੱਖਣ ਵਾਲੇ ਨਿੱਜੀ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਵਜ਼ਨ 12 ਕਿਲੋ ਤੋਂ ਵੱਧ ਘੱਟ ਚੁੱਕਾ ਹੈ। ਉਨ੍ਹਾਂ ਦੇ ਗੁਰਦੇ ਕਦੇ ਵੀ ਫੇਲ ਹੋ ਸਕਦੇ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਹੈ। ਇਨ੍ਹਾਂ ਹੀ ਨਹੀਂ, ਡਾਕਟਰਾਂ ਦੇ ਅਨੁਸਾਰ, ਲੰਮੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਜਿਗਰ ’ਚ ਵੀ ਸਮੱਸਿਆਵਾਂ ਪੈ ਸਕਦੀਆਂ ਹਨ।
ਹਿੰਦੂਸਥਾਨ ਸਮਾਚਾਰ