New Delhi: ਭਾਰਤ ਸਰਕਾਰ ਨੇ ਸੀਰੀਆ ਤੋਂ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਉੱਥੋਂ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਕੱਢੇ ਗਏ ਲੋਕਾਂ ਵਿੱਚ ਜੰਮੂ-ਕਸ਼ਮੀਰ ਦੇ 44 ਜਾਯਰੀਨ (ਤੀਰਥ ਯਾਤਰੀ) ਵੀ ਸ਼ਾਮਲ ਹਨ, ਜੋ ਸਈਦਾ ਜ਼ੈਨਬ ਵਿੱਚ ਫਸੇ ਹੋਏ ਸਨ।
ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਢੰਗ ਨਾਲ ਲੇਬਨਾਨ ਪਹੁੰਚ ਗਏ ਹਨ ਅਤੇ ਉਹ ਉਪਲਬਧ ਵਪਾਰਕ ਉਡਾਣਾਂ ਰਾਹੀਂ ਭਾਰਤ ਪਰਤਣਗੇ।ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਸੀਰੀਆ ਵਿੱਚ ਭਾਰਤੀ ਨਾਗਰਿਕਾਂ ਦੀਆਂ ਬੇਨਤੀਆਂ ਅਤੇ ਸੁਰੱਖਿਆ ਸਥਿਤੀ ਦੇ ਮੁਲਾਂਕਣ ਦੇ ਬਾਅਦ ਦਮਿਸ਼ਕ ਅਤੇ ਬੇਰੂਤ ਵਿੱਚ ਭਾਰਤੀ ਦੂਤਾਵਾਸਾਂ ਵੱਲੋਂ ਤਾਲਮੇਲਿਤ ਨਿਕਾਸੀ ਨੂੰ ਲਾਗੂ ਕੀਤਾ ਗਿਆ।ਮੰਤਰਾਲੇ ਨੇ ਸੀਰੀਆ ਵਿੱਚ ਬਚੇ ਹੋਏ ਭਾਰਤੀ ਨਾਗਰਿਕਾਂ ਨੂੰ ਅੱਪਡੇਟ ਲਈ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਦੇ ਐਮਰਜੈਂਸੀ ਹੈਲਪਲਾਈਨ ਨੰਬਰ +963 993385973 (ਵਟਸਐਪ ‘ਤੇ ਵੀ) ਅਤੇ ਈਮੇਲ ਆਈਡੀ (hoc.damascus@mea.gov.in) ‘ਤੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ