New Delhi: ਭਾਰਤ ਏਐਫਸੀ ਏਸ਼ੀਅਨ ਕੱਪ ਸਾਊਦੀ ਅਰਬ 2027 ਕੁਆਲੀਫਾਇਰ ਫਾਈਨਲ ਰਾਉਂਡ ਦੇ ਗਰੁੱਪ ਸੀ ਵਿੱਚ ਹਾਂਗਕਾਂਗ, ਸਿੰਗਾਪੁਰ ਅਤੇ ਬੰਗਲਾਦੇਸ਼ ਦੇ ਨਾਲ ਹੈ। ਕੁਆਲਾਲੰਪੁਰ ਦੇ ਏਐਫਸੀ ਹਾਊਸ ਵਿੱਚ ਸੋਮਵਾਰ ਨੂੰ ਹੋਏ ਡਰਾਅ ਵਿੱਚ 24 ਟੀਮਾਂ ਨੂੰ ਚਾਰ-ਚਾਰ ਦੇ ਛੇ ਗਰੁੱਪਾਂ ਵਿੱਚ ਵੰਡਿਆ ਗਿਆ। ਸਿਰਫ਼ ਛੇ ਗਰੁੱਪ ਜੇਤੂ ਹੀ ਕੁਆਲੀਫਾਈ ਕਰਨਗੇ ਅਤੇ ਉਨ੍ਹਾਂ 18 ਟੀਮਾਂ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਨੇ ਕੁਆਲੀਫਾਇੰਗ ਦੇ ਦੂਜੇ ਦੌਰ ਤੋਂ ਬਾਅਦ ਏਐਫਸੀ ਏਸ਼ੀਅਨ ਕੱਪ ਸਾਊਦੀ ਅਰਬ 2027 ਲਈ ਪਹਿਲਾਂ ਹੀ ਆਪਣੀ ਟਿਕਟ ਬੁੱਕ ਕਰ ਲਈ ਹੈ। ਕੁਆਲੀਫਾਇਰ ਫਾਈਨਲ ਰਾਉਂਡ 25 ਮਾਰਚ, 2025 ਅਤੇ 31 ਮਾਰਚ, 2026 ਦੇ ਵਿਚਕਾਰ ਹੋਮ-ਐਂਡ-ਅਵੇ ਫਾਰਮੈਟ ਵਿੱਚ ਛੇ ਮੈਚ ਦਿਨਾਂ ਵਿੱਚ ਖੇਡਿਆ ਜਾਵੇਗਾ।
ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ, ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਤਿੰਨ ਏਸ਼ੀਆਈ ਕੱਪਾਂ ਲਈ ਕੁਆਲੀਫਾਈ ਕਰਨ ਦੇ ਟੀਚੇ ਨਾਲ, ਬੰਗਲਾਦੇਸ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਨੇ ਹਾਲ ਹੀ ਦੇ ਦਿਨ੍ਹਾਂ ਵਿੱਚ ਤਿੰਨੋਂ ਵਿਰੋਧੀਆਂ ਦਾ ਸਾਹਮਣਾ ਕੀਤਾ ਹੈ। ਬਲੂ ਟਾਈਗਰਜ਼ ਨੇ ਆਖਰੀ ਵਾਰ 2021 ਸੈਫ ਚੈਂਪੀਅਨਸ਼ਿਪ ਵਿੱਚ ਬੰਗਲਾਦੇਸ਼ ਦਾ ਸਾਹਮਣਾ ਕੀਤਾ ਸੀ, ਜੂਨ 2022 ਵਿੱਚ ਕੋਲਕਾਤਾ ਵਿੱਚ ਏਐਫਸੀ ਏਸ਼ੀਅਨ ਕੱਪ ਕੁਆਲੀਫਾਇਰ ਵਿੱਚ ਹਾਂਗਕਾਂਗ ਦਾ ਸਾਹਮਣਾ ਕੀਤਾ ਸੀ ਅਤੇ ਸਤੰਬਰ 2022 ਵਿੱਚ ਵੀਅਤਨਾਮ ਵਿੱਚ ਹੰਗ ਥਿੰਹ ਫ੍ਰੈਂਡਲੀ ਟੂਰਨਾਮੈਂਟ ਵਿੱਚ ਸਿੰਗਾਪੁਰ ਦਾ ਸਾਹਮਣਾ ਕੀਤਾ ਸੀ। ਨਵੰਬਰ ‘ਚ ਜਾਰੀ ਫੀਫਾ ਰੈਂਕਿੰਗ ਮੁਤਾਬਕ, ਭਾਰਤ 127ਵੇਂ, ਹਾਂਗਕਾਂਗ 156ਵੇਂ, ਸਿੰਗਾਪੁਰ 161ਵੇਂ ਅਤੇ ਬੰਗਲਾਦੇਸ਼ 185ਵੇਂ ਸਥਾਨ ‘ਤੇ ਹੈ।
ਏਐਫਸੀ ਏਸ਼ੀਅਨ ਕੱਪ ਸਾਊਦੀ ਅਰਬ 2027 ਕੁਆਲੀਫਾਇਰ ਫਾਈਨਲ ਰਾਉਂਡ ਵਿੱਚ ਭਾਰਤ ਦੇ ਮੈਚ :25 ਮਾਰਚ, 2025 : ਭਾਰਤ ਬਨਾਮ ਬੰਗਲਾਦੇਸ਼ (ਘਰੇਲੂ)
10 ਜੂਨ, 2025: ਹਾਂਗਕਾਂਗ ਬਨਾਮ ਭਾਰਤ (ਬਾਹਰੀ)
9 ਅਕਤੂਬਰ, 2025: ਭਾਰਤ ਬਨਾਮ ਸਿੰਗਾਪੁਰ (ਘਰੇਲੂ)
14 ਅਕਤੂਬਰ 2025: ਸਿੰਗਾਪੁਰ ਬਨਾਮ ਭਾਰਤ (ਬਾਹਰੀ)
18 ਨਵੰਬਰ, 2025: ਬੰਗਲਾਦੇਸ਼ ਬਨਾਮ ਭਾਰਤ (ਬਾਹਰੀ)
31 ਮਾਰਚ, 2026: ਭਾਰਤ ਬਨਾਮ ਹਾਂਗਕਾਂਗ (ਘਰੇਲੂ)
ਏਐਫਸੀ ਏਸ਼ੀਅਨ ਕੱਪ 2027 ਕੁਆਲੀਫਾਇਰ ਫਾਈਨਲ ਰਾਉਂਡ ਦੇ ਫੁੱਲ ਡਰਾਅ ਨਤੀਜੇ:ਗਰੁੱਪ ਏ : ਤਜ਼ਾਕਿਸਤਾਨ, ਫਿਲੀਪੀਨਜ਼, ਮਾਲਦੀਵ, ਤਿਮੋਰ-ਲੇਸਤੇ
ਗਰੁੱਪ ਬੀ : ਲੇਬਨਾਨ, ਯਮਨ, ਭੂਟਾਨ, ਬਰੂਨੇਈ ਦਾਰੂਸੱਲਾਮ
ਗਰੁੱਪ ਸੀ : ਭਾਰਤ, ਹਾਂਗਕਾਂਗ, ਸਿੰਗਾਪੁਰ, ਬੰਗਲਾਦੇਸ਼
ਗਰੁੱਪ ਡੀ : ਥਾਈਲੈਂਡ, ਤੁਰਕਮੇਨਿਸਤਾਨ, ਚੀਨੀ ਤਾਈਪੇ, ਸ੍ਰੀਲੰਕਾ
ਗਰੁੱਪ ਈ : ਸੀਰੀਆ, ਅਫਗਾਨਿਸਤਾਨ, ਮਿਆਂਮਾਰ, ਪਾਕਿਸਤਾਨ
ਗਰੁੱਪ ਐੱਫ : ਵੀਅਤਨਾਮ, ਮਲੇਸ਼ੀਆ, ਨੇਪਾਲ, ਲਾਓਸ।
ਹਿੰਦੂਸਥਾਨ ਸਮਾਚਾਰ