Amritsar News: ਅੰਮ੍ਰਿਤਸਰ ‘ਚ ਬੁੱਧਵਾਰ ਰਾਤ ਕਰੀਬ 11 ਵਜੇ ਇਕ ਅਣਪਛਾਤੇ ਵਿਅਕਤੀ ਨੇ ਜ਼ਿਲਾ ਦਿਹਾਤੀ ਦੇ ਮਜੀਠਾ ਥਾਣੇ ਦੇ ਅੰਦਰ ਹੈਂਡ ਗ੍ਰੇਨੇਡ ਸੁੱਟਿਆ। ਗ੍ਰੇਨੇਡ ਥਾਣੇ ਦੇ ਅੰਦਰ ਹੀ ਇਕ ਖੁੱਲ੍ਹੀ ਥਾਂ ‘ਤੇ ਸੁੱਟਿਆ ਗਿਆ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਥਾਣੇ ਦੇ ਗੇਟ ਬੰਦ ਕਰ ਦਿੱਤੇ। ਇਸ ਵਾਰਦਾਤ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਧਮਾਕਾ ਥਾਣੇ ਦੇ ਬਾਹਰ ਟਾਇਰ ਫਟਣ ਕਾਰਨ ਹੋਇਆ ਸੀ। ਪਰ ਧਮਾਕੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਵਿੱਚ ਆਈਆਂ ਖਬਰਾਂ ਦੀ ਮੱਨਿਏ ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਇਸ ਪੋਸਚ ਦੀ ਅਜੇ ਤੱਕ ਆਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ। ਪੋਸਟ ਦੇ ਅਨੁਸਾਰ ਹੈੱਪੀ ਪੱਸ਼ੀਆ, ਗੋਪੀ ਨਵਾਂਸ਼ਹਿਰੀਆ ਜੀਵਨ ਫੌਜੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਇਦ ਘਟਨਾ ਬੁੱਧਵਾਰ ਰਾਤ ਕਰੀਬ 11 ਵਜੇ ਥਾਣਾ ਮਜੀਠਾ ਦੀ ਹੈ। ਜਦੋਂ ਪੁਲਸ ਡਿਊਟੀ ‘ਤੇ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਹੈਂਡ ਗ੍ਰੇਨੇਡ ਸੁੱਟ ਦਿੱਤਾ।
ਛੇ ਦਿਨਾਂ ਵਿੱਚ ਦੂਜਾ ਧਮਾਕਾ
ਛੇ ਦਿਨ ਪਹਿਲਾਂ ਵੀ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਗੁਰਬਖਸ਼ ਨਗਰ ਵਿੱਚ ਬੰਦ ਪਈ ਚੌਕੀ ’ਤੇ ਹੈਂਡ ਗਰਨੇਡ ਸੁੱਟ ਕੇ ਅਜਿਹਾ ਹੀ ਧਮਾਕਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 23-24 ਨਵੰਬਰ ਦੀ ਰਾਤ ਨੂੰ ਅਜਨਾਲਾ ਥਾਣੇ ਦੇ ਬਾਹਰ ਆਈਡੀ ਲਗਾ ਕੇ ਉਡਾਣ ਭਰਨ ਦੀ ਯੋਜਨਾ ਦਾ ਖੁਲਾਸਾ ਹੋਇਆ ਸੀ। ਪਿਛਲੇ 15 ਦਿਨਾਂ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਹਨ। ਹੁਣ ਤੱਕ ਪੁਲਿਸ ਨਾ ਤਾਂ ਇਹ ਪਤਾ ਲਗਾ ਸਕੀ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਦੋਸ਼ੀ ਕੌਣ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੁਖਬੀਰ ਬਾਦਲ ‘ਤੇ ਬੀਤੇ ਦਿਨ ਹੋਇਆ ਸੀ ਹਮਲਾ
ਬੁੱਧਵਾਰ ਸਵੇਰੇ ਖਾਲਿਸਤਾਨੀ ਅੱਤਵਾਦੀ ਨਰਾਇਣ ਚੱਡਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਸੁਰੱਖਿਆ ਕਰਮੀਆਂ ਦੀ ਮੁਸਤੈਦੀ ਕਾਰਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਸੁਖਬੀਰ ਬਾਦਲ ‘ਤੇ ਹਮਲੇ ਤੋਂ ਬਾਅਦ ਪੂਰੇ ਜ਼ਿਲੇ ‘ਚ ਪੁਲਸ ਅਲਰਟ ਸੀ, ਫਿਰ ਵੀ ਦੇਰ ਰਾਤ ਥਾਣੇ ‘ਚ ਹੈਂਡ ਗ੍ਰਨੇਡ ਧਮਾਕਾ ਕੀਤਾ ਗਿਆ।