Damishq News: ਲੰਬੇ ਸਮੇਂ ਤੋਂ ਘਰੇਲੂ ਯੁੱਧ ਨਾਲ ਜੂਝ ਰਹੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਆਪਣੇ ਸਭ ਤੋਂ ਪੁਰਾਣੇ ਸ਼ਹਿਰ ਅਲੈਪੋ ਨੂੰ ਨਹੀਂ ਬਚਾ ਸਕੀ। ਇੱਥੋਂ ਤੱਕ ਕਿ ਸੀਰੀਆ ਦੀਆਂ ਸਰਕਾਰੀ ਫੌਜਾਂ ਅਤੇ ਰੂਸੀ ਤੋਪਖਾਨੇ ਵੀ ਅਲ-ਕਾਇਦਾ ਸਮਰਥਿਤ ਹਯਾਤ ਤਹਿਰੀਰ ਅਲ-ਸ਼ਾਮ ਦੇ ਲੜਾਕਿਆਂ ਨੂੰ ਪਿੱਛੇ ਨਹੀਂ ਧੱਕ ਸਕੇ। ਲੜਾਕਿਆਂ ਨੇ ਸ਼ਹਿਰ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ।
ਸੀਰੀਆ ਦੇ ਸਰਕਾਰੀ ਬਲਾਂ ਦੇ ਇੱਕ ਨਜ਼ਦੀਕੀ ਸੂਤਰ ਨੇ ਅਰਬੀ ਨਿਊਜ਼ ਵੈੱਬਸਾਈਟ ‘963+’ ਨੂੰ ਪੁਸ਼ਟੀ ਕੀਤੀ ਕਿ ਰੂਸ ਨੇ ਦੇਸ਼ ਦੇ ਪੂਰਬ ਵਿੱਚ ਦੇ ਡੇਰ ਏਜ਼-ਜ਼ੋਰ ਗਵਰਨੋਰੇਟ ਵਿੱਚ ਤਾਇਨਾਤ ਆਪਣੀਆਂ ਸਾਰੀਆਂ ਫੌਜਾਂ ਨੂੰ ਹਟਲਾ ਸ਼ਹਿਰ ਵਿੱਚ ਆਪਣੇ ਬੇਸ ਵਿੱਚ ਵਾਪਸ ਲੈ ਲਿਆ ਹੈ। ਹੁਣ ਅਲ-ਸਲੀਹੀਆ, ਖਸ਼ਮ, ਮਰਾਟ, ਤਾਬੀਆ ਅਤੇ ਸੱਤ ਪਿੰਡਾਂ ਵਿੱਚ ਰੂਸੀ ਫੋਰਸ ਦਾ ਇੱਕ ਵੀ ਮੈਂਬਰ ਨਹੀਂ ਹੈ। ਮਜ਼ਲੂਮ ਅਤੇ ਅਲ-ਹੁਸੈਨਿਆਹ ਜ਼ਰੂਰ ਅਜੇ ਵੀ ਸਰਕਾਰੀ ਬਲਾਂ ਦੇ ਕੰਟਰੋਲ ਹੇਠ ਹਨ। ਇਸ ਦੌਰਾਨ ਰੂਸ ਨੇ ਫਰਾਦ ਨਦੀ ਦੇ ਦੋ ਕੰਢਿਆਂ ‘ਤੇ ਪੁਲਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।ਉੱਤਰੀ ਸੀਰੀਆ ਦੇ ਅਲੇਪੋ ਸ਼ਹਿਰ ਦੇ ਕਈ ਖੇਤਰਾਂ ਵਿੱਚ ਐਤਵਾਰ ਨੂੰ ਹਯਾਤ ਤਹਿਰੀਰ ਅਲ-ਸ਼ਾਮ ਲੜਾਕਿਆਂ ਅਤੇ ਤੁਰਕੀ ਸਮਰਥਿਤ ਵਿਰੋਧੀ ਸਮੂਹਾਂ ਵਿਚਕਾਰ ਝੜਪਾਂ ਹੋਈਆਂ ਹਨ। ਹਯਾਤ ਤਹਿਰੀਰ ਅਲ-ਸ਼ਾਮ ਨੇ ਉਦਯੋਗਿਕ ਖੇਤਰ ਅਤੇ ਮਿਲਟਰੀ ਕਾਲਜ ਦੇ ਆਲੇ ਦੁਆਲੇ ਝੜਪਾਂ ਦੇ ਬਾਅਦ ਰਾਮੌਸਾ ਦੇ ਤੋਪਖਾਨੇ ਕਾਲਜ, ਮਿਲਟਰੀ ਅਕੈਡਮੀ ਅਤੇ ਅਲੇਪੋ ਸ਼ਹਿਰ ਦੇ ਸ਼ੇਖ ਨਜਰ ਖੇਤਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਸ਼ਹਿਰ ਵਿੱਚ ਸਰਕਾਰੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ। ਹਾਲਾਂਕਿ, ਲੜਾਕਿਆਂ ’ਤੇ ਸਵੇਰੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਹਮਲਾ ਕੀਤਾ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਐਤਵਾਰ ਸ਼ਾਮ ਨੂੰ ਆਪਣੇ ਸਾਊਦੀ, ਇਰਾਕੀ ਅਤੇ ਅਮਰੀਕੀ ਹਮਰੁਤਬਾ ਨਾਲ ਫੋਨ ‘ਤੇ ਗੱਲ ਕੀਤੀ ਹੈ।
ਇਕ ਹੋਰ ਰਿਪੋਰਟ ਮੁਤਾਬਕ ਹਯਾਤ ਤਹਿਰੀਰ ਅਲ-ਸ਼ਾਮ ਲੜਾਕਿਆਂ ਨੇ ਦਰਜਨਾਂ ਸੀਰੀਆਈ ਫੌਜੀਆਂ ਨੂੰ ਮਾਰ ਦਿੱਤਾ। ਲੜਾਕਿਆਂ ਨੇ ਸੀਰੀਆ ਦੇ ਫੌਜੀ ਟਿਕਾਣਿਆਂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਬਜ਼ਾ ਕਰਨ ਦੇ ਨਾਲ, ਹਾਮਾ ਸੂਬੇ ਦੇ ਚਾਰ ਕਸਬਿਆਂ ‘ਤੇ ਵੀ ਕਬਜ਼ਾ ਕਰ ਲਿਆ ਹੈ। ਹੁਣ ਉਹ ਸੂਬਾਈ ਰਾਜਧਾਨੀ ਵੱਲ ਵਧ ਰਹੇ ਹਨ। ਇਸ ਦੌਰਾਨ ਸਰਕਾਰੀ ਫੌਜ ਨੇ ਰੂਸ ਦੀ ਮਦਦ ਨਾਲ ਲੜਾਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸੂਚਨਾ ਹੈ ਕਿ ਇਸ ਕਾਰਵਾਈ ‘ਚ 20 ਲੜਾਕੇ ਮਾਰੇ ਗਏ ਹਨ।
ਹਿੰਦੂਸਥਾਨ ਸਮਾਚਾਰ