Rome News: ਭਾਰਤ ਦੇ ਵਿਦੇਸ਼ ਮੰਤਰੀ ਡਾ.ਜੈਸ਼ੰਕਰ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਐਕਸ ਹੈਂਡਲ ‘ਤੇ ਲਿਖਿਆ, “ਅੱਜ ਰੋਮ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਦੋਸਤਾਂ ਨਾਲ ਗੱਲਬਾਤ ਕਰਨਾ ਬਹੁਤ ਵਧੀਆ ਲੱਗਿਆ। ਇਸ ਤੋਂ ਪਹਿਲਾਂ ਕੱਲ੍ਹ (ਐਤਵਾਰ) ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਇਹ ਦੁਵੱਲੀ ਭਾਈਵਾਲੀ ਦਾ ਲਗਾਤਾਰ ਵਿਸਤਾਰ ਹੈ। ਇਸ ਨਾਲ ਭਾਰਤੀ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਵਿਦੇਸ਼ ਮੰਤਰੀ ਨੇ ਐਕਸ ‘ਤੇ ਕਿਹਾ, ”ਅੱਜ ਰੋਮ ‘ਚ ਭਾਰਤੀ ਦੂਤਾਵਾਸ ਦੀ ਨਵੀਂ ਚਾਂਸਰੀ ਦਾ ਉਦਘਾਟਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ।’‘
ਇਸ ਮੌਕੇ ਇਟਲੀ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਜਨਰਲ, ਰਾਜਦੂਤ ਰਿਕਾਰਡੋ ਗੁਆਰਿਗਲੀਆ, ਭਾਰਤ-ਇਟਲੀ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਦੇ ਚੇਅਰਮੈਨ ਸੈਨੇਟਰ ਜਿਉਲੀਓ ਟੇਰਜ਼ੀ ਅਤੇ ਹੋਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ