Beijing News: ਚੀਨ ਨੇ ਅੱਜ ਆਪਣੇ ਰਾਕੇਟ ਲਾਂਗ ਮਾਰਚ ਲੜੀ ਦੇ 547ਵੇਂ ਮਿਸ਼ਨ ਤਹਿਤ 2ਸੀ ਕੈਰੀਅਰ ਰਾਕੇਟ ਨੂੰ ਲਾਂਚ ਕੀਤਾ। ਇਸ ਰਾਕੇਟ ਨੇ ਦੋ ਉਪਗ੍ਰਹਿ ਪੁਲਾੜ ਵਿੱਚ ਸਥਾਪਿਤ ਕੀਤੇ। ਇਹ ਰਾਕੇਟ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਸਵੇਰੇ 7:39 ਵਜੇ (ਬੀਜਿੰਗ ਸਮੇਂ) ‘ਤੇ ਰਵਾਨਾ ਹੋਇਆ ਅਤੇ ਸੈਟੇਲਾਈਟਾਂ ਦੀ ਜੋੜੀ, ਸਿਵੇਈ ਗਾਓਜਿੰਗ-203 ਅਤੇ ਸਿਵੇਈ ਗਾਓਜਿੰਗ-204, ਨੂੰ ਪਹਿਲਾਂ ਤੋਂ ਨਿਰਧਾਰਤ ਔਰਬਿਟ ਵਿੱਚ ਭੇਜਿਆ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨਿਊਜ਼ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸਨੂੰ ਸ਼ੰਘਾਈ ਅਕੈਡਮੀ ਆਫ ਸਪੇਸਫਲਾਈਟ ਟੈਕਨਾਲੋਜੀ ਦੁਆਰਾ ਵਿਕਸਤ ਕੀਤਾ ਗਿਆ ਹੈ। ਸਿਵੇਈ ਗਾਓਜਿੰਗ-203 ਅਤੇ ਸਿਵੇਈ ਗਾਓਜਿੰਗ-204 ਵਪਾਰਕ ਮਾਈਕ੍ਰੋਵੇਵ ਮੈਪਿੰਗ ਸੈਟੇਲਾਈਟ ਹਨ ਜੋ ਚੀਨ ਸਿਵੇਈ ਸਰਵੇਇੰਗ ਐਂਡ ਮੈਪਿੰਗ ਟੈਕਨੋਲਾਜੀ ਕੋ. ਲਿਮ. ਦੀ ਮਲਕੀਅਤ ਹਨ। ਸਿਵੇਈ ਉਪਗ੍ਰਹਿ ਉੱਚ-ਸ਼ੁੱਧਤਾ ਵਾਲੇ ਰਾਡਾਰ ਪੇਲੋਡ ਨਾਲ ਲੈਸ ਹਨ।
ਅਕੈਡਮੀ ਨੇ ਕਿਹਾ ਕਿ ਦੋ ਨਵੇਂ ਸੈਟੇਲਾਈਟਾਂ ਵਿੱਚ ਨਵੀਂ ਤਕਨੀਕਾਂ ਦੀ ਵਰਤੋਂ ਨਾਲ ਪੇਲੋਡ ਕੁਸ਼ਲਤਾ ਵਿੱਚ 25 ਫੀਸਦੀ ਵਾਧਾ ਹੋਵੇਗਾ ਅਤੇ ਉਤਪਾਦਾਂ ਦੇ ਸਰਵੇਖਣ ਅਤੇ ਮੈਪਿੰਗ ਸ਼ੁੱਧਤਾ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਇਹ ਵਪਾਰਕ ਸਰਵੇਖਣ ਅਤੇ ਮੈਪਿੰਗ ਡੇਟਾ ਲਈ ਚੀਨ ਦੀ ਜ਼ਰੂਰੀ ਲੋੜ ਨੂੰ ਪੂਰਾ ਕਰੇਗਾ। ਸਿਵੇਈ ਉਪਗ੍ਰਹਿ ਮੁੱਖ ਤੌਰ ‘ਤੇ ਕੁਦਰਤੀ ਸਰੋਤਾਂ, ਸ਼ਹਿਰੀ ਸੁਰੱਖਿਆ, ਐਮਰਜੈਂਸੀ ਪ੍ਰਬੰਧਨ ਅਤੇ ਸਮੁੰਦਰੀ ਐਪਲੀਕੇਸ਼ਨਾਂ ਵਰਗੇ ਖੇਤਰਾਂ ਵਿੱਚ ਵਰਤੇ ਜਾਣਗੇ।
ਹਿੰਦੂਸਥਾਨ ਸਮਾਚਾਰ