Jharkhand Assembly Election Result 2024: ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਕਲਪਨਾ ਸੋਰੇਨ ਨੇ ਗਾਂਡੇਯ ਤੋਂ 8 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਸੀਪੀਆਈ (ਐਮਐਲ) ਦੇ ਉਮੀਦਵਾਰ ਅਰੂਪ ਚੈਟਰਜੀ ਨੇ ਨਿਰਸਾ ਤੋਂ 1620 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਹਾਲਾਂਕਿ ਰਸਮੀ ਐਲਾਨ ਹੋਣਾ ਬਾਕੀ ਹੈ। ਭਾਜਪਾ ਦੀ ਅਪਰਨਾ ਸੇਨ ਗੁਪਤਾ ਦੂਜੇ ਸਥਾਨ ‘ਤੇ ਹਨ।
ਸਿੰਦਰੀ ਤੋਂ ਵੀ 20 ਵਿਚੋਂ 18 ਗੇੜਾਂ ਦੀ ਗਿਣਤੀ ਤੋਂ ਬਾਅਦ ਸੀਪੀਆਈ (ਐਮਐਲ) ਦੇ ਚੰਦਰਦੇਵ ਮਹਤੋ 6247 ਵੋਟਾਂ ਨਾਲ ਅੱਗੇ ਹਨ ਜਦੋਂਕਿ ਜਦਕਿ ਭਾਜਪਾ ਦੀ ਤਾਰਾ ਦੇਵੀ ਦੂਜੇ ਸਥਾਨ ‘ਤੇ ਹੈ। ਜੇਐਮਐਮ ਦੀ ਸੁਦੀਵਿਆ ਸੋਨੂੰ ਗਿਰੀਡੀਹ ਤੋਂ 900 ਵੋਟਾਂ ਨਾਲ ਅਤੇ ਜੈਰਾਮ ਮਹਤੋ ਨੇ ਡੂਮਰੀ ਤੋਂ 102 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਹਾਲਾਂਕਿ, ਅਧਿਕਾਰਤ ਘੋਸ਼ਣਾ ਬਾਕੀ ਹੈ। ਪਾਂਕੀ ਤੋਂ ਸ਼ਸ਼ੀ ਭੂਸ਼ਣ ਮਹਿਤਾ ਅਤੇ ਸੰਜੇ ਯਾਦਵ ਹੁਸੈਨਾਬਾਦ ਤੋਂ ਜਿੱਤੇ ਹਨ। ਮਹੇਸ਼ਪੁਰ ਤੋਂ ਜੇਐਮਐਮ ਦੇ ਉਮੀਦਵਾਰ ਸਟੀਫਨ ਮਰਾਂਡੀ ਨੇ ਜਿੱਤ ਦਰਜ ਕੀਤੀ ਹੈ। ਆਖਰੀ ਗੇੜ ਦੀ ਗਿਣਤੀ ਵਿੱਚ ਉਹ 60865 ਵੋਟਾਂ ਨਾਲ ਅੱਗੇ ਰਹੇ ਜਦੋਂਕਿ ਭਾਜਪਾ ਦੇ ਨਵਨੀਤ ਹੇਮਬਰਾ ਦੂਜੇ ਸਥਾਨ ’ਤੇ ਸਨ।
ਲਿੱਟੀਪਾੜਾ ਤੋਂ 14 ਗੇੜਾਂ ਦੀ ਗਿਣਤੀ ਤੋਂ ਬਾਅਦ ਜੇਐਮਐਮ ਉਮੀਦਵਾਰ ਹੇਮਲਾਲ ਮੁਰਮੂ 26055 ਵੋਟਾਂ ਨਾਲ ਅੱਗੇ ਹਨ ਜਦਕਿ ਭਾਜਪਾ ਦੇ ਬਾਬੂਧਾਨ ਮੁਰਮੂ ਦੂਜੇ ਸਥਾਨ ‘ਤੇ ਰਹੇ।
ਗੋਮੀਆ ਤੋਂ ਜੇਐਮਐਮ ਦੇ ਯੋਗੇਂਦਰ ਪ੍ਰਸਾਦ 35,000 ਵੋਟਾਂ ਨਾਲ ਜਿੱਤੇ, ਜਦੋਂ ਕਿ ਜੇਐਲਕੇਐਮ ਦੀ ਉਮੀਦਵਾਰ ਪੂਜਾ ਕੁਮਾਰੀ ਦੂਜੇ ਅਤੇ ਏਜੇਐਸਯੂ ਦੇ ਲੰਬੋਦਰ ਮਹਤੋ ਤੀਜੇ ਸਥਾਨ ’ਤੇ ਰਹੇ। ਚੰਦਨਕਿਆਰੀ ਤੋਂ ਜੇਐਮਐਮ ਦੇ ਉਮਾਕਾਂਤ ਰਾਜਕ ਆਖਰੀ ਗੇੜ ਵਿੱਚ 33 ਹਜ਼ਾਰ ਵੋਟਾਂ ਨਾਲ ਅੱਗੇ ਰਹੇ ਜਦੋਂ ਕਿ ਜੇਐਲਕੇਐਮ ਉਮੀਦਵਾਰ ਅਰਜੁਨ ਰਜਵਾਰ ਦੂਜੇ ਸਥਾਨ ’ਤੇ ਅਤੇ ਭਾਜਪਾ ਦੇ ਅਮਰ ਕੁਮਾਰ ਬਾਉਰੀ ਤੀਜੇ ਸਥਾਨ ’ਤੇ ਰਹੇ।
ਮਜ਼ਗਾਓਂ ਤੋਂ ਜੇਐਮਐਮ ਦੇ ਨਿਰਲ ਪੂਰਤੀ ਆਖਰੀ ਗੇੜ ਵਿੱਚ 58 ਹਜ਼ਾਰ ਵੋਟਾਂ ਨਾਲ ਅੱਗੇ ਰਹੇ, ਜਦਕਿ ਭਾਜਪਾ ਦੇ ਬਰਕੁੰਵਰ ਗਗਰਾਈ ਦੂਜੇ ਸਥਾਨ ’ਤੇ ਰਹੇ। ਬੇਰਮੋ ਤੋਂ ਕਾਂਗਰਸ ਦੇ ਉਮੀਦਵਾਰ ਅਨੂਪ ਸਿੰਘ ਆਖਰੀ ਗੇੜ ਦੀ ਗਿਣਤੀ ਵਿੱਚ 23919 ਵੋਟਾਂ ਨਾਲ ਅੱਗੇ ਰਹੇ, ਜਦਕਿ ਭਾਜਪਾ ਦੇ ਰਵਿੰਦਰ ਕੁਮਾਰ ਪਾਂਡੇ ਦੂਜੇ ਸਥਾਨ ’ਤੇ ਬਣੇ ਹੋਏ ਹਨ। ਲੋਹਰਦਗਾ ਤੋਂ ਕਾਂਗਰਸੀ ਉਮੀਦਵਾਰ ਰਾਮੇਸ਼ਵਰ ਓਰਾਉਂ ਨੇ 31 ਹਜ਼ਾਰ ਵੋਟਾਂ ਦੀ ਵੱਡੀ ਲੀਡ ਲੈ ਲਈ ਹੈ। ਅਜੇ ਦੋ ਗੇੜਾਂ ਦੀ ਗਿਣਤੀ ਬਾਕੀ ਹੈ। ਏਜੇਐਸਯੂ ਦੀ ਨੀਰੂ ਸ਼ਾਂਤੀ ਭਗਤ ਦੂਜੇ ਸਥਾਨ ‘ਤੇ ਹੈ। ਖਿਜਰੀ ਤੋਂ ਕਾਂਗਰਸੀ ਉਮੀਦਵਾਰ ਰਾਜੇਸ਼ ਕੱਛਪ ਨੇ 17 ਗੇੜਾਂ ਦੀ ਗਿਣਤੀ ਤੋਂ ਬਾਅਦ 36941 ਵੋਟਾਂ ਦੀ ਲੀਡ ਲੈ ਲਈ ਹੈ ਜਦਕਿ ਭਾਜਪਾ ਦੇ ਰਾਮ ਕੁਮਾਰ ਪਾਹਨ ਦੂਜੇ ਸਥਾਨ ‘ਤੇ ਹਨ। ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ, ਜੋ ਜੇਐਮਐਮ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਵੀ ਸਰਾਇਕੇਲਾ ਤੋਂ ਜਿੱਤ ਗਏ ਹਨ।