Punjab Election: ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਬੀਤੇ ਬੁੱਧਵਾਰ ਨੂੰ ਸ਼ਾਂਤਮਈ ਅਤੇ ਅਮਨ ਅਮਾਨ ਨਾਲ ਨੇਪੜੇ ਚੜੀਆਂ। ਇਸ ਦੌਰਾਨ ਵੋਟਰਾਂ ਨੇ ਵੱਧ ਚੜ੍ਹ ਕੇ ਇਸ ਚੋਣ ਮੁਹਿੰਮ ‘ਚ ਹਿੱਸਾ ਲਿਆ । ਚੋਣ ਕਮਿਸ਼ਨ ਮੁਤਾਬਕ, ਸ਼ਾਮ ਵਜੇ ਤੱਕ ਤੱਕ 63 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤੀ। ਹਾਲਾਂਕਿ ਅਜੇ ਫਾਇਨਲ ਅੰਕੜੇ ਅੱਜ ਵੀਰਵਾਰ ਤੱਕ ਜਾਰੀ ਕੀਤੇ ਜਾਣਗੇ । ਇਸ ਦੌਰਾਨ ਗਿੱਦੜਬਾਹਾ ਵਿੱਚ ਸਭ ਤੋਂ ਵੱਧ 81 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜਦੋਂਕਿ ਦੂਜੇ ਨੰਬਰ ਤੇ ਡੇਰਾ ਬਾਬਾ ਨਾਨਕ ਰਿਹਾ। ਜਿੱਥੇ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ‘ਚ ਸ਼ਾਮ 6 ਵਜੇ ਤੱਕ 63 ਫ਼ੀਸਦੀ, ਬਰਨਾਲਾ ਵਿੱਚ 54 ਫ਼ੀਸਦੀ ਅਤੇ ਚੱਬੇਵਾਲ ਵਿੱਚ 53 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਮੁੱਖ ਚੋਣ ਕਮਿਸ਼ਨ ਸਿਬਿਨ ਸੀ ਨੇ ਵਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸਦਈਏ ਕਿ ਇਨ੍ਹਾਂ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਜਾਰੀ ਹੋਣਗੇ।