New Delhi: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਗਾਂਧੀ ਨਗਰ ਅਤੇ ਅਹਿਮਦਾਬਾਦ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਹ ਗਾਂਧੀ ਨਗਰ ਵਿੱਚ ਆਯੋਜਿਤ 50ਵੇਂ ਆਲ ਇੰਡੀਆ ਪੁਲਿਸ ਸਾਇੰਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਜਾਣਗੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਦੀ ਜਾਣਕਾਰੀ ਉਨ੍ਹਾਂ ਦੇ ਦਫਤਰ ਨੇ ਐਕਸ ਹੈਂਡਲ ‘ਤੇ ਸਾਂਝੀ ਕੀਤੀ ਹੈ। ਸ਼ਾਹ ਸ਼ਾਮ 4 ਵਜੇ ਅਹਿਮਦਾਬਾਦ ਵਿੱਚ ਸ਼ੇਲਾ ਝੀਲ ਦਾ ਉਦਘਾਟਨ ਕਰਨਗੇ। ਸ਼ੇਲਾ ਪਿੰਡ ਦੀ ਝੀਲ ਨੂੰ ਯੂਪੀਐਲ ਕੰਪਨੀ ਵੱਲੋਂ ਦੁਬਾਰਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਾਹ ਸਵੇਰੇ 11:30 ਵਜੇ ਗਾਂਧੀ ਨਗਰ ਸਥਿਤ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਜਾਣਗੇ। ਉਹ ਇੱਥੇ 50ਵੇਂ ਆਲ ਇੰਡੀਆ ਪੁਲਿਸ ਸਾਇੰਸ ਸੰਮੇਲਨ ਵਿੱਚ ਹਿੱਸਾ ਲੈਣਗੇ।
ਨੈਸ਼ਨਲ ਡਿਫੈਂਸ ਯੂਨੀਵਰਸਿਟੀ ‘ਚ ਆਯੋਜਿਤ ਸੰਮੇਲਨ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਸ਼ਾਹ ਦੁਪਹਿਰ 2.30 ਵਜੇ ਸਾਬਤ ਡੇਅਰੀ ਹਿੰਮਤ ਨਗਰ ਪਹੁੰਚਣਗੇ। ਇੱਥੇ ਉਹ 800 ਮੀਟ੍ਰਿਕ ਟਨ ਦੀ ਉਤਪਾਦਨ ਸਮਰੱਥਾ ਵਾਲੇ ਅਤਿ-ਆਧੁਨਿਕ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕਰਨਗੇ।
ਹਿੰਦੂਸਥਾਨ ਸਮਾਚਾਰ