Ludhiana: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਵਿਖੇ ਉੱਥੋਂ ਦੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ (ਨੇੜੇ: ਗਰੀਨ ਸਿਟੀ,ਜਗਰਾਉਂ ਰੋਡ) ਵਿਖੇ ,ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.) ਰਾਏਕੋਟ ਦੇ ਮੁੱਖ ਸਰਪ੍ਰਸਤ ਭਾਈ ਡਾ.ਕਰਵਿੰਦਰ ਸਿੰਘ ਯੂ ਕੇ ( ਰਾਏਕੋਟ ਵਾਲੇ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ,ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਸੁਸਾਇਟੀ ਦੇ ਭਰਪੂਰ/ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸਜਾਏ ਗਏ ਵਿਸ਼ਾਲ “ਢਾਡੀ ਦਰਬਾਰ” ਮੌਕੇ ਸਿੱਖ ਪੰਥ ਦੇ ਸੁਪ੍ਰਸਿੱਧ ਢਾਡੀ ਭਾਈ ਜਸਪਾਲ ਸਿੰਘ ਤਾਨ(ਸ੍ਰੀ ਫ਼ਤਹਿਗੜ੍ਹ ਸਾਹਿਬ ਵਾਲੇ) ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ/ਗੋਲਡ ਮੈਡਲਿਸਟ ਢਾਡੀ ਜੱਥੇ ਵੱਲੋਂ ਹਾਜ਼ਰੀ ਭਰੀ ਗਈ।
ਇਸ ਮੌਕੇ ਭਰਵੀਂ ਗਿਣਤੀ ‘ਚ ਜੁੜ ਬੈਠੀਆਂ ਸੰਗਤਾਂ ਦੇ ਇਕੱਠ ‘ਚ ਭਾਈ ਜਸਪਾਲ ਸਿੰਘ ਤਾਨ ਦੇ ਢਾਡੀ ਜੱਥੇ(ਇੰਦਰਜੀਤ ਸਿੰਘ ਲੱਖਾ, ਯਾਦਵਿੰਦਰ ਸਿੰਘ ਲੱਖਾ,ਬਲਵਿੰਦਰ ਸਿੰਘ ਪਮਾਲ)ਵੱਲੋਂ ਗੁਰਮਤਿ ਅਨੁਸਾਰ “ਭੇਜ ਕੋਈ ਅਵਤਾਰ ਦਾਤਿਆ”,,”ਸਭ ਨੂੰ ਹੋਣ ਵਧਾਈਆਂ ਜੀ”, “ਰੂਪ ਰੱਬ ਦਾ ਜਾਪੇ”, “ਤੇਰਾ ਚਰਿਆ ਖੇਤ ਪਿਆ”, “13-13ਕੌਣ ਤੋਲਦਾ”, “ਲਾਲੋ ਦੇ ਘਰ ਗੁਰਾਂ ਨੇ ਜਾ ਲਾਇਆ ਡੇਰਾ”, “ਪਾਪਾਂ ਦੀ ਖੱਟੀ ਦਾ ਭੋਜਨ ਹੈ ਠੁਕਰਾਇਆ ਸਤਿਗੁਰ ਨੇ” ਅਨੇਕਾਂ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ। ਇਸ ਢਾਡੀ ਜੱਥੇ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਾਰ ਪ੍ਰਮੁੱਖ ਉਦਾਸੀਆਂ, 24 ਵਰ੍ਹਿਆਂ ਦੀ ਪੈਦਲ ਯਾਤਰਾ ਨਾਲ ਸੱਚੀ ਕਿਰਤ ਵਾਲੇ ਉਪਦੇਸ਼/ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਢਾਡੀ ਵਾਰਾਂ ਦੇ ਰੂਪ ‘ਚ ਪੇਸ਼/ਗਾਇਨ ਕਰਕੇ ਸੰਗਤਾਂ ਨੂੰ ਨਿਹਾਲੋ-ਨਿਹਾਲ ਕੀਤਾ।
ਹਿੰਦੂਸਥਾਨ ਸਮਾਚਾਰ