ਭਾਰਤ ਤੋਂ ਬਾਅਦ ਕੈਨੇਡਾ ‘ਚ ਕੱਟੜਪੰਥੀ ਵੱਖਵਾਦੀਆਂ ਨੇ ਹੁਣ ਗੋਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਕੱਟੜਪੰਥੀ ਵੱਖਵਾਦੀਆਂ ਦੀਆਂ ਰੈਲੀਆਂ ਵਿੱਚ ਭਾਰਤ ਵਿਰੋਧੀ ਨਾਅਰੇਬਾਜ਼ੀ ਲੱਗਣਾ ਕੋਈ ਵੱਡੀ ਗੱਲ ਨਹੀਂ ਹੈ। ਪਰ ਹੁਣ ਇੱਕ ਨਵੀਂ ਵੀਡੀਓ ਵਿੱਚ ਕੱਟੜਪੰਥੀ ਵੱਖਵਾਦੀਆਂ ਨੇ ਗੋਰਿਆਂ ਨੂੰ ਵੀ ਯੂਰਪ ਵਾਪਸ ਜਾਣ ਲਈ ਕਿਹਾ ਹੈ। ਅਜਿਹੀਆਂ ਗੱਲਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕੱਟੜਪੰਥੀ ਵੱਖਵਾਦੀਆਂ ਦੀ ਰੈਲੀ ਦੌਰਾਨ ਇੱਕ ਵੀਡਿਓ ਵਾਇਰਲ ਹੋਈ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ।
ਤੁਹਾਨੂੰ ਦਸ ਦਇੇ ਕਿ ਕਿ ਇੱਕ ਕੈਨੇਡੀਅਨ ਪੱਤਰਕਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਸੈਂਕੜੇ ਲੋਕ ਖਾਲਿਸਤਾਨੀ ਝੰਡੇ ਨਾਲ ਨਜ਼ਰ ਆ ਰਹੇ ਹਨ। ਇੱਕ ਵਿਅਕਤੀ ਇਸ ਸਾਰੀ ਰੈਲੀ ਦੀ ਵੀਡੀਓ ਬਣਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅਸੀਂ ਕੈਨੇਡਾ ਦੇ ਮਾਲਕ ਹਾਂ ਤੇ ਸਾਨੂੰ ਕੈਨੇਡੀਅਨ ਹੋਣ ‘ਤੇ ਮਾਣ ਹੈ। ਗੋਰਿਆਂ ਨੂੰ ਯੂਰਪ ਅਤੇ ਇਜ਼ਰਾਈਲ ਵਾਪਸ ਜਾਣਾ ਚਾਹੀਦਾ ਹੈ ਕਿਉਂਕਿ ਉਹ ਅਸਲ ਕੈਨੇਡੀਅਨ ਨਹੀਂ ਹਨ ਪਰ ਕੈਨੇਡਾ ਉੱਤੇ ਸਾਡਾ ਹੱਕ ਹੈ।
Khalistanis march around Surrey BC and claim “we are the owners of Canada” and “white people should go back to Europe and Israel”.
How are we allowing these r*tards to shape our foreign policy? pic.twitter.com/9VmEnrVlGP— Daniel Bordman (@DanielBordmanOG) November 13, 2024
ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕੈਨੇਡੀਅਨ ਪੱਤਰਕਾਰ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਹੈ ਕਿ ਅਜਿਹੇ ਮਾਰਚ ਕੱਢਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਰਹੀ ਹੈ। ਅਸੀਂ ਵਿਦੇਸ਼ ਨੀਤੀ ‘ਤੇ ਇਸ ਦੇ ਪ੍ਰਭਾਵ ਨੂੰ ਕਿਵੇਂ ਅੱਖੋਂ ਪਰੋਖੇ ਕਰ ਰਹੇ ਹਾਂ? ਕੀ ਇਹ ਵਿਦੇਸ਼ ਨੀਤੀ ਲਈ ਖ਼ਤਰਨਾਕ ਸਥਿਤੀ ਪੈਦਾ ਨਹੀਂ ਕਰੇਗਾ?
ਹਾਲ ਹੀ ਵਿੱਚ ਉਨ੍ਹਾਂ ਨੇ ਟਰੂਡੋ ਸਰਕਰਾ ਨੂੰ ਆੜੀ ਹੱਥੀ ਲੈਂਦੇ ਕਿਹਾ ਸੀ ਕਿ ਕੈਨੇਡਾ ਸਰਕਾਰ ਨੂੰ ਕੈਨੇਡਾ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਕੱਟੜਪੰਥੀ ਗਤੀਵਿਧੀਆਂ ਦੇਸ਼ ਭਰ ਦੇ ਭਾਈਚਾਰਿਆਂ ਨੂੰ ਲਗਾਤਾਰ ਖ਼ਤਰੇ ਵਿੱਚ ਪਾ ਰਹੀਆਂ ਹਨ। ਸਾਡੀਆਂ ਸੜਕਾਂ ‘ਤੇ ਜਿਸ ਤਰ੍ਹਾਂ ਦੇ ਮਾਰਚ ਹੋਏ ਹਨ, ਉਹ ਡਰਾਉਣੇ ਹਨ। ਕਾਨੂੰਨ ਦੀ ਪਾਲਣਾ ਕਰਨ ਵਾਲੇ ਕੈਨੇਡੀਅਨਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ।