New Delhi: ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵਿੱਚ ਵੀ ਪਿਛਲੇ ਸੈਸ਼ਨ ਦੌਰਾਨ ਵੱਡੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਹੋ ਰਿਹਾ ਹੈ।
ਅਮਰੀਕਾ ‘ਚ ਅੱਜ ਅਕਤੂਬਰ ਮਹੀਨੇ ਦੀ ਮਹਿੰਗਾਈ ਦਰ ਦੇ ਅੰਕੜੇ ਆਉਣ ਵਾਲੇ ਹਨ। ਇਹ ਖਦਸ਼ਾ ਹੈ ਕਿ ਮਹਿੰਗਾਈ ਦਰ ਦੇ ਅੰਕੜੇ ਮੁਕਾਬਲਤਨ ਵਧ ਸਕਦੇ ਹਨ। ਇਸੇ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਮੁਨਾਫਾ ਬੁਕਿੰਗ ਦਾ ਦਬਾਅ ਰਿਹਾ। ਐਸਐਂਡਪੀ 500 ਇੰਡੈਕਸ 0.29 ਫੀਸਦੀ ਦੀ ਕਮਜ਼ੋਰੀ ਦੇ ਨਾਲ 5,983.76 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਨੈਸਡੈਕ 0.09 ਫੀਸਦੀ ਦੀ ਗਿਰਾਵਟ ਨਾਲ 19,281.87 ਅੰਕ ਦੇ ਪੱਧਰ ‘ਤੇ ਪਿਛਲੇ ਸੈਸ਼ਨ ਦਾ ਕਾਰੋਬਾਰ ਖਤਮ ਹੋਇਆ। ਡਾਓ ਜੌਂਸ ਫਿਊਚਰਜ਼ ਫਿਲਹਾਲ ਅੱਜ 0.05 ਫੀਸਦੀ ਫਿਸਲ ਕੇ 43,889.67 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਯੂਰਪੀ ਬਾਜ਼ਾਰ ‘ਚ ਪਿਛਲੇ ਸੈਸ਼ਨ ਦੌਰਾਨ ਆਲ ਰਾਊਂਡ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਤਿੰਨੋਂ ਪ੍ਰਮੁੱਖ ਸੂਚਕਾਂਕ ਵੱਡੀ ਗਿਰਾਵਟ ਨਾਲ ਬੰਦ ਹੋਏ। ਐਫਟੀਐਸਈ ਇੰਡੈਕਸ 99.42 ਅੰਕ ਜਾਂ 1.24 ਫੀਸਦੀ ਡਿੱਗ ਕੇ 8,025.77 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ ਨੇ 199.90 ਅੰਕ ਜਾਂ 2.77 ਫੀਸਦੀ ਦੀ ਕਮਜ਼ੋਰੀ ਨਾਲ 7,226.98 ਅੰਕ ਦੇ ਪੱਧਰ ‘ਤੇ ਪਿਛਲੇ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਇਸ ਤੋਂ ਇਲਾਵਾ ਡੀਏਐਕਸ ਇੰਡੈਕਸ 414.96 ਅੰਕ ਜਾਂ 2.18 ਫੀਸਦੀ ਦੀ ਗਿਰਾਵਟ ਨਾਲ 19,033.64 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ 6 ਸੂਚਕਾਂਕ ਗਿਰਾਵਟ ਨਾਲ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ, ਜਦਕਿ 3 ਸੂਚਕਾਂਕ ਮਜ਼ਬੂਤੀ ਦੇ ਨਾਲ ਹਰੇ ਨਿਸ਼ਾਨ ‘ਤੇ ਬਣੇ ਹੋਏ ਹਨ। ਸੈੱਟ ਕੰਪੋਜ਼ਿਟ ਇੰਡੈਕਸ 0.95 ਫੀਸਦੀ ਦੀ ਮਜ਼ਬੂਤੀ ਨਾਲ 1,458.77 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਜਕਾਰਤਾ ਕੰਪੋਜ਼ਿਟ ਇੰਡੈਕਸ 0.17 ਫੀਸਦੀ ਦੀ ਮਜ਼ਬੂਤੀ ਨਾਲ 7,334.58 ਅੰਕਾਂ ਦੇ ਪੱਧਰ ‘ਤੇ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਟ੍ਰੇਟਸ ਟਾਈਮਜ਼ ਇੰਡੈਕਸ 0.04 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 3,713.11 ਅੰਕ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਗਿਫਟ ਨਿਫਟੀ 153 ਅੰਕ ਜਾਂ 0.64 ਫੀਸਦੀ ਦੀ ਗਿਰਾਵਟ ਨਾਲ 23,785 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਹੈਂਗ ਸੇਂਗ ਇੰਡੈਕਸ 125.30 ਅੰਕ ਜਾਂ 0.63 ਫੀਸਦੀ ਡਿੱਗ ਕੇ 19,721.58 ਅੰਕ ਦੇ ਪੱਧਰ ‘ਤੇ ਆ ਗਿਆ ਹੈ। ਕੋਸਪੀ ਇੰਡੈਕਸ ‘ਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਇਹ ਸੂਚਕਾਂਕ 2.03 ਫੀਸਦੀ ਡਿੱਗ ਕੇ 2,432.27 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਨਿਕੇਈ ਇੰਡੈਕਸ 452.50 ਫੀਸਦੀ ਦੀ ਕਮਜ਼ੋਰੀ ਨਾਲ 38,923.59 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਤਾਈਵਾਨ ਵੇਟਿਡ ਇੰਡੈਕਸ 0.14 ਫੀਸਦੀ ਫਿਸਲ ਕੇ 22,950.20 ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.17 ਅੰਕਾਂ ਦੀ ਮਾਮੂਲੀ ਕਮਜ਼ੋਰੀ ਨਾਲ 3,421.80 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ