Punjab News: ਕਈ ਦਿਨਾਂ ਤੋਂ ਠੰਡ ਦੀ ਉਡੀਕ ਤੋਂ ਬਾਅਦ, ਹੁਣ ਸੂਬੇ ‘ਚ ਪਾਰ ਡਿੱਗ ਗਿਆ ਹੈ।ਜੀ ਹਾਂ ਪੰਜਾਬ ਵਿੱਚ ਅੱਜ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਕਈ ਸੂਬਿਆਂ ‘ਚ ਠੰਡ ਕੋਹਰਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਵੀ ਇਸ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਠੰਡ ਆਪਣੇ ਸਿਖਰ ‘ਤੇ ਹੋਵੇਗੀ। ਅੱਜ ਤੋਂ ਠੰਢ ਦੀ ਸ਼ੁਰੂਆਤ ਹੋ ਗਈ ਹੈ। ਸਵੇਰ ਤੋਂ ਹੀ ਸੂਬੇ ਦੇ ਕਈ ਇਲਾਕਿਆਂ ‘ਚ ਧੁੰਦ ਛਾਈ ਰਹੀ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ।
ਅੱਜ ਬਰਨਾਲਾ ਵਿੱਚ ਤਾਪਮਾਨ 16-17 ਡਿਗਰੀ ਦੇ ਨੇੜੇ ਰਿਹਾ। ਤੇ ਪੰਜਾਬ ਦੇ ਇਲਾਕਿਆਂ ‘ਚ ਤਾਪਮਾਨ 20 ਤੱਕ ਪਹੁੰਚ ਗਿਆ।ਇਸ ਠੰਡ ਦੇ ਸਮੇਂ ਜਿਨ੍ਹਾਂ ਸੇਹਤ ਵੱਲ ਧਿਆਨ ਦਿੱਤਾ ਜਾਵੇ ਉਨ੍ਹਾਂ ਹੀ ਤੁਹਾਡੇ ਲਈ ਬੇਹੱਤਰ ਰਹੇਗਾ।