Hyderabad News: ਤੇਲੰਗਾਨਾ ਦੇ ਪੇਡਾਪੱਲੀ ਜ਼ਿਲੇ ‘ਚ ਮੰਗਲਵਾਰ ਰਾਤ ਲੋਹੇ ਨਾਲ ਭਰੀ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਸ ਕਾਰਨ ਰੇਲਵੇ ਦਾ ਸੰਚਾਲਨ ਵਿਘਨ ਪਿਆ ਹੈ। 31 ਟਰੇਨਾਂ ਨੂੰ ਪੂਰੀ ਤਰ੍ਹਾਂ ਅਤੇ 10 ਤੋਂ ਜ਼ਿਆਦਾ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।
ਦੱਖਣੀ ਮੱਧ ਰੇਲਵੇ (ਐਸਸੀਆਰ) ਦੇ ਅਧਿਕਾਰੀਆਂ ਅਨੁਸਾਰ ਰਾਘਵਪੁਰਮ ਅਤੇ ਰਾਮਾਗੁੰਡਮ ਵਿਚਕਾਰ ਮਾਲ ਗੱਡੀ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਭਾਰਤੀ ਰੇਲਵੇ ਦੇ ਐਸਸੀਆਰ ਡਿਵੀਜ਼ਨ ਨੇ 10 ਤੋਂ ਵੱਧ ਟਰੇਨਾਂ ਨੂੰ ਮੋੜ ਦਿੱਤਾ ਹੈ। ਫਿਲਹਾਲ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਨਰਸਾਪੁਰ-ਸਿਕੰਦਰਾਬਾਦ, ਸਿਕੰਦਰਾਬਾਦ-ਨਾਗਪੁਰ, ਹੈਦਰਾਬਾਦ-ਸਿਰਪੁਰ ਕਾਗਜ਼ਨਗਰ, ਸਿਕੰਦਰਾਬਾਦ-ਕਾਗਜ਼ਨਗਰ, ਕਾਜ਼ੀਪੇਟ-ਸਿਰਪੁਰ ਟਾਊਨ, ਸਿਰਪੁਰ ਟਾਊਨ-ਕਰੀਮਨਗਰ, ਕਰੀਮਨਗਰ-ਬੋਧਨ, ਸਿਰਪੁਰ ਟਾਊਨ-ਭਦ੍ਰਾਚਲਮ ਰੋਡ, ਭਦ੍ਰਾਚਲਮ ਰੋਡ-ਬਲਾਰਸ਼ਾ, ਬਲਾਰਸ਼ਾ-ਕਾਜ਼ੀਪੇਟ, ਯਸਵੰਤਪੁਰ-ਮੁਜ਼ੱਫਰਪੁਰ, ਕਾਚੀਗੁਡਾ-ਨਾਗਰਸੋਲ, ਕਾਚੀਗੁਡਾ-ਕਰੀਮਨਗਰ, ਸਿਕੰਦਰਾਬਾਦ-ਰਾਮੇਸ਼ਵਰਮ, ਸਿਕੰਦਰਾਬਾਦ-ਤਿਰੁਪਤੀ, ਆਦਿਲਾਬਾਦ-ਪਰਲੀ, ਅਕੋਲਾ-ਪੂਰਣਾ, ਆਦਿਲਾਬਾਦ-ਨਾਂਦੇੜ, ਨਿਜ਼ਾਮਾਬਾਦ-ਕਾਚੀਗੁਡਾ, ਗੁੰਤਕੱਲੂ-ਬੋਧਨ ਰੇਲਗੱਡੀਆਂ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ