Ludhiana News: ਲੁਧਿਆਣਾ ਤੋਂ ਜਲੰਧਰ ਆਉਂਦੇ ਸਮੇਂ ਗੁਰਾਇਆ-ਫਗਵਾੜਾ ਵਿਚਾਲੇ ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ (19611) ਵਿੱਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ 19611 (ਅੱਪ) ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਐੱਸ4 ਕੋਚ ਦੀ ਬ੍ਰੇਕ ਜਾਮ ਹੋ ਗਈ ਅਤੇ ਕੋਚ ਦੇ ਹੇਠਾਂ ਅੱਗ ਲੱਗ ਗਈ। ਇਸ ਦੌਰਾਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅੱਗ ਲੱਗਣ ਤੋਂ ਬਾਅਦ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਇਸ ਦੀ ਸੂਚਨਾ ਐੱਸਪੀਐੱਲ 81 ਨੂੰ ਦਿੱਤੀ। ਇਸ ਦੌਰਾਨ ਰੇਲਗੱਡੀ ਨੂੰ ਲਾਲ ਸਿਗਨਲ ਦਿਖਾ ਕੇ ਰੋਕਿਆ ਗਿਆ ਅਤੇ ਕੋਚ ਵਿੱਚ ਅੱਗ ਬੁਝਾਊ ਸਿਲੰਡਰ ਦੀ ਮਦਦ ਨਾਲ ਟਰੇਨ ਦੇ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫੀ ਦੇਰ ਰੁਕਣ ਤੋਂ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ