ਕ੍ਰਾਈਮ ਪੈਟਰੋਲ, ਐਮਟੀਵੀ Splits villa ਵਰਗੇ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਅਦਾਕਾਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਦੋਸਤ ਅਤੇ ਸਹਿ-ਅਦਾਕਾਰ ਸੁਦੀਪ ਸਾਹਿਰ ਨੇ ਕੀਤੀ ਹੈ, ਉਨ੍ਹਾਂ ਨੇ ਮਰਹੂਮ ਅਦਾਕਾਰ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਓਮ ਸ਼ਾਂਤੀ।” ਦਸ ਦਈਏ ਕਿ ਉਨ੍ਹਾਂ ਦੀ ਉਮਰ ਸਿਰਫ 35 ਸਾਲਾਂ ਦੀ ਹੀ ਸੀ।
ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਖੁਦਖੁਸ਼ੀ ਨਾਲ ਹੋਈ ਹੈ। ਜਿਸ ਤੋਂ ਬਾਅਦ ਇੱਕ ਵਾਰ ਫੇਰ ਦੇਸ਼ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੌਜਵਾਨ ਅਦਾਕਾਰ ਨੇ ਖੁਦਕੁਸ਼ੀ ਕੀਤੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਾਲਿਕਾ ਵਧੂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਪ੍ਰਤਿਊਸ਼ਾ ਬੈਨਰਜੀ ਅਪ੍ਰੈਲ 2016 ‘ਚ ਆਪਣੇ ਓਸ਼ੀਵਾਰਾ ਅਪਾਰਟਮੈਂਟ ‘ਚ ਲਟਕਦੀ ਮਿਲੀ ਸੀ। ਦਸ ਦਇਏ ਕਿ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਆਪਣੇ ਸ਼ੋਅ ਦੇ ਸੈੱਟ ਦੇ ਮੇਕਅਪ ਰੂਮ ਵਿੱਚ ਫਾਹਾ ਲੈ ਕੇ ਆਪਣੀ ਜਾਨ ਲੈ ਲਈ ਸੀ।