Mumbai News: ਫਿਲਮ ਅਭਿਨੇਤਾ ਸ਼ਾਹਰੁਖ ਖਾਨ ਨੂੰ ਮੁੰਬਈ ਪੁਲਸ ਦੇ ਲੈਂਡਲਾਈਨ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਾਂਦਰਾ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਂਦਰਾ ਪੁਲਸ ਨੇ ਲੈਂਡਲਾਈਨ ਨੰਬਰ ‘ਤੇ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਸਾਈਬਰ ਪੁਲਸ ਸਟੇਸ਼ਨ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਬੀਐਨਐਸ ਦੀ ਧਾਰਾ 308 (4) ਅਤੇ 351 (3) (4) ਦੇ ਤਹਿਤ ਬਾਂਦਰਾ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ
ਪਰ ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਫੋਨ ਕਾਲ ਛੱਤੀਸਗੜ੍ਹ ਰਾਜ ਦੇ ਰਾਏਪੁਰ ਤੋਂ ਕੀਤੀ ਗਈ ਸੀ ਅਤੇ ਕਾਲ ਕਰਨ ਵਾਲੇ ਦਾ ਨਾਮ ਫੈਜ਼ਨਾ ਹੈ। ਮੁੰਬਈ ਪੁਲਸ ਦੀ ਇੱਕ ਟੀਮ ਬੁੱਧਵਾਰ ਨੂੰ ਹੀ ਰਾਏਪੁਰ ਲਈ ਰਵਾਨਾ ਹੋ ਗਈ ਹੈ।
ਹਿੰਦੂਸਥਾਨ ਸਮਾਚਾਰ