USA Presidential Election: ਅਮਰੀਕੀ ਰਾਸ਼ਟਰਪਤੀ ਚੋਣ ’ਚ ਡੋਨਾਲਡ ਟਰੰਪ ਨੇ ਜਿੱਤ ਹਾਸਲ ਕੀਤੀ ਹੈ। ਅਮਰੀਕੀ ਨਿਊਜ਼ ਚੈਨਲ ਫੌਕਸ ਨਿਊਜ਼ ਨੇ ਟਰੰਪ ਦੀ ਜਿੱਤ ਦਾ ਐਲਾਨ ਕੀਤਾ ਹੈ। ਨਿਊਜ਼ ਚੈਨਲ ਮੁਤਾਬਕ ਟਰੰਪ ਨੂੰ 277 ਇਲੈਕਟੋਰਲ ਵੋਟ ਮਿਲੇ ਹਨ। ਦੱਸ ਦਈਏ ਕਿ ਡੋਨਾਲਡ ਟਰੰਪ ਨੇ ਸਖ਼ਤ ਮੁਕਾਬਲੇ ’ਚ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੂੰ ਮਾਤ ਦਿੱਤੀ ਹੈ। ਟਰੰਪ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਚੋਣ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ ਕਿਉਂਕਿ ਡੋਨਾਲਡ ਟਰੰਪ ਆਪਣੇ ਕੱਟੜ ਪੈਂਤੜੇ ਲਈ ਜਾਣੇ ਜਾਂਦੇ ਹਨ, ਜਦਕਿ ਕਮਲਾ ਹੈਰਿਸ ਨੂੰ ਉਦਾਰਵਾਦੀ ਵਿਚਾਰਧਾਰਾ ਦੀ ਨੇਤਾ ਮੰਨੀ ਜਾਂਦੀ ਹੈ।
ਟਰੰਪ ਨੇ ਜੇਡੀ ਵੈਨਸ ਨੂੰ ਉਪ ਰਾਸ਼ਟਰਪਤੀ ਐਲਾਨਿਆ ਹੈ। ਟਰੰਪ ਨੇ ਚੋਣ ਜਿੱਤਦੇ ਹੀ ਆਪਣੀਆਂ ਸਰਹੱਦਾਂ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ। ਫਲੋਰਿਡਾ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਹਮੇਸ਼ਾ ਅਮਰੀਕਾ ਦੀ ਤਰੱਕੀ ਲਈ ਦੇ ਲਈ ਕੰਮ ਕਰਦੇ ਰਹਿਣਗੇ। ਨਾਲ ਹੀ ਅਮਰੀਕਾ ’ਚ ਗੈਰ ਕਾਨੂੰਨੀ ਦਾਖਲ ਹੋਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ।
ਅਮਰੀਕੀ ਚੋਣ ਨਤੀਜਿਆਂ ਤੇ ਪੂਰੀ ਦੁਨਿਆ ਦੀਆਂ ਨਜ਼ਰਾਂ ਟਿਕੀਆਂ ਹੋਇਆਂ ਸਨ। ਇਸ ਦਾ ਅਸਰ ਨਾ ਸਿਰਫ ਅੰਦਰੂਨੀ ਮਾਮਲਿਆਂ ‘ਤੇ ਹੋਏਗਾ। ਸਗੋਂ ਯੂਕਰੇਨ-ਰੂਸ ਵਾਰ, ਇਜ਼ਰਾਈਲ-ਹਮਾਸ ਵਾਰ ਸਮੇਤ ਦੁਨੀਆ ਦੇ ਕਈ ਮੁੱਦਿਆਂ ‘ਤੇ ਵੀ ਨਜ਼ਰ ਆਵੇਗਾ।
ਦਸ ਦਇਏ ਕਿ ਕਿਸੇ ਵੀ ਉੱਮੀਦਵਾਰ ਨੂੰ ਜਿੱਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।ਰਾਸ਼ਟਰਪਤੀ ਚੋਣਾਂ ‘ਚ ਬਹੁਮਤ ਮਿਲਣ ਤੋਂ ਬਾਅਦ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਹੁਣ ਅਸੀਂ ਦੇਸ਼ ਨੂੰ ਮਜ਼ਬੂਤ ਕਰਾਂਗੇ।
ਡੋਨਾਲਡ ਟਰੰਪ ਨੇ ਟੇਸਲਾ ਦੇ ਸੀਈਓ ਐਲਨ ਮਸਕ ਦੀ ਕਾਫੀ ਤਾਰੀਫ ਕੀਤੀ ਹੈ। ਉਸ ਨੇ ਕਿਹਾ ਕਿ ਐਲਨ ਮਸਕ ਨਾਲ ਮੈਂਨੂੰ ਪਿਆਰ ਹੈ, ਉਹ ਸ਼ਾਨਦਾਰ ਹਨ।