Ranchi News: ਝਾਰਖੰਡ ਦੇ ਕਈ ਜ਼ਿਲਿਆਂ ‘ਚ ਸ਼ਨੀਵਾਰ ਸਵੇਰੇ 9.20 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਰਾਂਚੀ, ਪੱਛਮੀ ਸਿੰਘਭੂਮ (ਚਾਇਬਾਸਾ) ਅਤੇ ਪੂਰਬੀ ਸਿੰਘਭੂਮ (ਜਮਸ਼ੇਦਪੁਰ) ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ।
ਭੂਚਾਲ ਦਾ ਕੇਂਦਰ ਝਾਰਖੰਡ ਦੇ ਖਰਸਾਵਾਂ ਜ਼ਿਲ੍ਹੇ ਤੋਂ 13 ਕਿਲੋਮੀਟਰ ਦੂਰ ਖੇਤਰ ਵਿੱਚ ਪਾਇਆ ਗਿਆ। ਭੂਚਾਲ ਕਾਰਨ ਧਰਤੀ ਕਰੀਬ ਪੰਜ ਸੈਕਿੰਡ ਤੱਕ ਕੰਬਦੀ ਰਹੀ। ਇਸ ਦੌਰਾਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਹਿੰਦੂਸਥਾਨ ਸਮਾਚਾਰ