Amritsar News: ਵੀਰਵਾਰ ਨੂੰ ਤੜਕਸਾਰ ਅੰਮ੍ਰਿਤਸਰ ਦੀ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਇਹ ਪਤਾ ਲੱਗਾ ਹੈ ਕਿ ਦੋ ਗੈਂਗਸਟਰ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੀਆਂ ਝਾੜੀਆ ਵਿਚ ਲੁਕੇ ਹੋਏ ਸਨ, ਜਿੰਨ੍ਹਾਂ ਨੂੰ ਫੜ੍ਹਨ ਲਈ ਸੀ. ਆਈ. ਏ. ਸਟਾਫ਼ ਵਨ ਅੰਮ੍ਰਿਤਸਰ ਦੀ ਪੁਲਸ ਨੇ ਤਲਾਸ਼ੀ ਅਭਿਆਨ ਚਲਾਇਆ ਤਾਂ ਗੈਂਗਸਟਰਾਂ ਨੇ ਪੁਲਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਇੱਕ ਗੈਂਗਸਟਰ ਦੇ ਪੈਰ ਚ ਗੋਲੀ ਲੱਗੀ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀਆਂ ਦੇ ਮੁਤਾਬਕ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਹੀ ਸਾਡੇ ਵੱਲੋਂ ਇੱਥੇ ਨਾਕੇਬੰਦੀ ਕੀਤੀ ਗਈ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਖਿਲਾਫ ਪਹਿਲਾਂ ਵੀ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਦੀ ਭਾਲ ਜਾਰੀ ਸੀ ਅਤੇ ਇਹ ਤਰਨਤਾਰਨ ਇਲਾਕੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਕਿਹਾ ਕਿ ਇਹਨਾਂ ਵਿੱਚੋਂ ਇੱਕ ਗੈਂਗਸਟਰ ਭੱਜਣ ਵਿੱਚ ਕਾਮਯਾਬ ਰਿਹਾ ਪਰ ਪੁਲਸ ਦੀ ਕੜੀ ਚੌਕਸੀ ਦੇ ਦੌਰਾਨ ਉਸਨੂੰ ਵੀ ਕੁਝ ਦੂਰੀ ਤੋਂ ਗਿਰਫਤਾਰ ਕਰ ਲਿੱਤਾ ਗਿਆ। ਜਿਨਾਂ ਕੋਲੋਂ ਪਿਸਤੋਲਾਂ ਦੇ ਨਾਂ ਨਾਲ ਗੋਲੀਆਂ ਵੀ ਬਰਾਮਦ ਹੋਈਆਂ ਹਨ ਪੁਲ ਤਾਂ ਕਹਿਣਾ ਕਿ ਇਹਨਾਂ ਖਿਲਾਫ ਪਹਿਲਾਂ ਵੀ ਅਪਰਾਧੀ ਤਾਂ ਮਾਮਲੇ ਦਰਜ ਹਨ ਅਤੇ ਇਹਨਾਂ ਤੋਂ ਹੋਰ ਵੀ ਪੂਛਗਿੱਛ ਕੀਤੀ ਜਾਵੇਗੀ
ਇਥੇ ਦੱਸਣ ਯੋਗ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਮੁੰਬਈ ਦੇ ਵਿੱਚ ਇੱਕ ਵਿਅਕਤੀ ਗੋਲੀਆਂ ਕਰ ਦਿੱਤੀ ਗਈ ਸੀ ਅਤੇ ਪੰਜਾਬ ਵਿੱਚ ਵੀ ਲਗਾਤਾਰ ਹੀ ਗੋਲੀਆਂ ਗੈਂਗਸਟਰਾਂ ਚਲਾਈਆਂ ਜਾ ਰਹੀਆਂ ਹਨ।