Delhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਕਜ਼ਾਨ ਸ਼ਹਿਰ ‘ਚ ਆਯੋਜਿਤ ਬ੍ਰਿਕਸ ਸੰਮੇਲਨ ‘ਚ ਹਿੱਸਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਸਤ੍ਰਿਤ ਬ੍ਰਿਕਸ ਸੰਗਠਨ ਦੇ ਨੇਤਾਵਾਂ ਦੇ ਸਮੂਹ ਫੋਟੋ ਸੈਸ਼ਨ ਵਿੱਚ ਹਿੱਸਾ ਲਿਆ।
#WATCH रूस: BRICS शिखर सम्मेलन के दौरान प्रधानमंत्री नरेंद्र मोदी और अन्य नेताओं ने कज़ान एक्सपो सेंटर में ग्रुप फोटो के पोज दिया।
(वीडियो: होस्ट ब्रॉडकास्टर वाया रॉयटर्स) pic.twitter.com/rZCKPnQ76k
— ANI_HindiNews (@AHindinews) October 23, 2024
ਫੋਟੋ ਨੂੰ ਸਾਂਝਾ ਕਰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਬ੍ਰਿਕਸ, ਇੱਕ ਸਮਾਵੇਸ਼ੀ ਅਤੇ ਬਹੁਧਰੁਵੀ ਸੰਸਾਰ ਲਈ ਇੱਕਜੁੱਟ ਅਤੇ ਮਜ਼ਬੂਤ, ਬ੍ਰਿਕਸ ਲਈ ਇੱਕ ਇਤਿਹਾਸਕ ਪਲ ਹੈ। ਨੇਤਾਵਾਂ ਨੇ 16ਵੇਂ ਬ੍ਰਿਕਸ ਸੰਮੇਲਨ ਵਿੱਚ ਵਿਸਤ੍ਰਿਤ ਬ੍ਰਿਕਸ ਪਰਿਵਾਰ ਦੀ ਪਹਿਲੀ ਫੋਟੋ ਲਈ ਪੋਜ਼ ਦਿੱਤਾ।
Stronger and united together for an inclusive and a multipolar world.
A historic moment for the BRICS as the leaders take the first photo of the expanded BRICS family at the XVI BRICS Summit.
#BRICS2024 pic.twitter.com/thBRALVs6y— Randhir Jaiswal (@MEAIndia) October 23, 2024
ਜਿਕਰਯੋਗ ਹੈ ਕਿ 16ਵੇਂ ਬ੍ਰਿਕਸ ਸੰਮੇਲਨ ਵਿਚ ਇਸ ਸੰਗਠਨ ਦੇ ਸ਼ੁਰੂਆਤੀ ਪੰਜ ਮੈਂਬਰ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਇਲਾਵਾ ਚਾਰ ਨਵੇਂ ਮੈਂਬਰ ਦੇਸ਼ ਈਰਾਨ, ਯੂਏਈ, ਇਥੋਪੀਆ ਅਤੇ ਮਿਸਰ ਵੀ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਸੰਗਠਨ ਦੀ ਮੈਂਬਰਸ਼ਿਪ ਮਿਲਣ ਤੋਂ ਬਾਅਦ ਵੀ ਸਾਊਦੀ ਅਰਬ ਅਧਿਕਾਰਤ ਤੌਰ ‘ਤੇ ਇਸ ਵਿਚ ਸ਼ਾਮਲ ਨਹੀਂ ਹੋਇਆ ਹੈ।