Ludhiana News: ਲੁਧਿਆਣਾ ‘ਚ 40 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨੂੰ ਤਿੰਨ ਦਰਿੰਦਿਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦਰਿੰਦੇ ਮਹਿਲਾ ਨੂੰ ਇਕ ਹੋਟਲ ‘ਚ ਲੈ ਗਿਆ ਅਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਮੁਲਜ਼ਮ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਦਾ ਪਤਾ ਲਗਾਇਆ ਤਾਂ ਉਸ ਨੇ ਸਾਰੀ ਘਟਨਾ ਦੱਸੀ। ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨੋਂ ਮੁਲਜ਼ਮ ਜਨਕਪੁਰੀ ਇਲਾਕੇ ਦੇ ਰਹਿਣ ਵਾਲੇ ਹਨ।
ਐਫਆਈਆਰ ਮੁਤਾਬਕ ਔਰਤ ਨੇੜੇ ਦੀ ਦੁਕਾਨ ਤੋਂ ਕੁਝ ਸਾਮਾਨ ਖਰੀਦਣ ਲਈ ਘਰੋਂ ਨਿਕਲੀ ਸੀ। ਪਰ ਉਹ ਦੁਕਾਨ ਦਾ ਰਸਤਾ ਭੁੱਲ ਕੇ ਚੀਮਾ ਚੌਕ ਪਹੁੰਚ ਗਈ। ਜਿੱਥੇ ਤਿੰਨਾਂ ਦਰਿੰਦਿਆਂ ਨੇ ਉਸ ਨੂੰ ਦੇਖਿਆ। ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਪਰ ਉਹ ਉਸ ਨੂੰ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਮੁਲਜ਼ਮ ਉਸ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ।
ਹਿੰਦੂਸਥਾਨ ਸਮਾਚਾਰ