Sunday, April 14, 2024

Logo
Loading...
google-add

ਮੈਡੀਕਲ ਸਟੋਰ 'ਚ Gunpoint ‘ਤੇ ਲੁਟੇਰਿਆਂ ਨੇ ਕੀਤੀ ਹਜ਼ਾਰਾਂ ਦੀ ਲੁੱਟ, ਮਾਨ ਸਰਕਾਰ ਦੇ ਦਾਅਵੇ ਨਿਕਲੇ ਖੋਕਲੇ 

Editor | 16:58 PM, Thu Sep 21, 2023

ਹਰ ਰੋਜ਼ ਸੂਬੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਜਿਸ ਕਰਕੇ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਸਾਬਿਤ ਹੋ ਜਾਂਦੇ ਹਨ। ਤੁਸੀਂ ਅਕਸਰ ਹੀ ਪੰਜਾਬ ਸਰਕਾਰ ਨੂੰ ਇਹ ਕਹਿੰਦਿਆਂ ਸੁਣਿਆ ਹੋਵੇਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਪਰ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਉਸ ਤੋਂ ਕੁਝ ਸਮੇ ਬਾਅਦ ਹੀ ਸੂਬੇ ਵਿੱਚ ਕੁਝ ਅਜਿਹਾ ਵਾਪਰ ਜਾਂਦਾ ਹੈ। ਜਿਸ ਤੋਂ ਇਹ ਲੱਗਦਾ ਕਿ ਸਾਇਦ ਭਗਵੰਤ ਮਾਨ ਨੂੰ ਇੱਕ ਵਾਰੀ ਜ਼ਮੀਨੀ ਪੱਧਰ ‘ਤੇ ਜਾ ਕੇ ਦੇਖਣਾ ਚਾਹੀਦਾ ਹੈ। ਕਿ ਸੂਬੇ ਵਿੱਚ ਕੀ ਕੁਝ ਹੋ ਰਿਹਾ ਹੈ।

ਦਰਅਸਲ ਹਾਲ ਹੀ ‘ਚ ਅੰਮ੍ਰਿਤਸਰ 'ਚ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਮੈਡੀਕਲ ਸਟੋਰ 'ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਹਥਿਆਰਬੰਦ ਨੌਜਵਾਨ ਸਟੋਰ 'ਚ ਦਾਖਲ ਹੁੰਦੇ ਹਨ ਅਤੇ ਫਿਰ ਬੰਦੂਕ ਦੀ ਨੋਕ 'ਤੇ ਸਟੋਰ ਵਿੱਚ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਜੋ ਵੀ ਮਿਲਦਾ ਹੈ, ਆਪਣੇ ਨਾਲ ਲੈ ਜਾਂਦੇ ਹਨ।

ਇਹ ਘਟਨਾ ਅੰਮ੍ਰਿਤਸਰ ਦੇ ਇਕ ਮੈਡੀਕਲ ਸਟੋਰ ਦੀ ਹੈ। ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਮਾਸਕ ਨਾਲ ਮੂੰਹ ਢੱਕੇ ਤਿੰਨ ਨੌਜਵਾਨ ਸਟੋਰ 'ਚ ਦਾਖਲ ਹੋਏ ਅਤੇ ਸਟੋਰ 'ਤੇ ਕੰਮ ਕਰ ਰਹੇ ਮੁਲਾਜ਼ਮਾਂ 'ਤੇ ਬੰਦੂਕ ਤਾਣ ਦਿਤੀ। ਲੁੱਟ ਦੇ ਸਮੇਂ ਸਟੋਰ ਦੇ ਅੰਦਰ ਦੋ ਵਿਅਕਤੀ ਮੌਜੂਦ ਸਨ। ਲੁਟੇਰਿਆਂ ਨੂੰ ਦੇਖ ਕੇ ਉਹ ਘਬਰਾ ਗਏ।

ਲੁਟੇਰਿਆਂ ਨੇ ਸਟੋਰ 'ਤੇ ਮੌਜੂਦ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਨਕਦੀ ਹੈ, ਉਹ ਕੈਸ਼ ਕਾਊਂਟਰ 'ਚੋਂ ਉਨ੍ਹਾਂ ਨੂੰ ਦੇ ਦੇਣ। ਇਸ ਦੌਰਾਨ ਉਹ ਮਾਊਥ ਫਰੈਸ਼ਨਰ, ਫੇਸਵਾਸ਼ ਅਤੇ ਮਹਿੰਗੀਆਂ ਦਵਾਈਆਂ ਆਦਿ ਦੇ ਪੈਕਟ ਵੀ ਅਪਣੇ ਨਾਲ ਲੈ ਗਏ। ਫਿਲਹਾਲ ਪੁਲਿਸ ਵਲੋਂ CCTV ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਕਿਵੇ ਅਪਰਾਧੀ ਬੇਖੋਫ਼ ਘੁੰਮ ਰਹੇ ਹਨ। ਇੰਝ ਲੱਗਦਾ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦਾ ਸਿਲਸਲਾ ਰੁਕੀਆਂ ਨਹੀਂ ਸਗੋਂ ਹੋਰ ਵੱਧ ਗਿਆ ਹੈ। ਕਿਉਕਿ ਹਰ ਰੋਜ਼ ਹੀ ਸਵੇਰ ਦਾ ਅਖਬਾਰ ਵਾਰਦਾਤਾਂ ਦੀਆਂ ਖਬਰਾਂ ਨਾਲ ਭਰਿਆ ਹੁੰਦਾ ਹੈ। ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਅੰਕੜੇ ਕੁਝ ਹੋਰ ਹੀ ਬੋਲ ਰਹੇ ਹਨ।

  • Trending Tag

  • No Trending Add This News
google-add
google-add
google-add

ਦਰਮਿਆਨੀਆਂ ਖ਼ਬਰਾਂ

google-add

ਵਪਾਰ

google-add
google-add

ਅੰਤਰਰਾਸ਼ਟਰੀ

google-add
google-add