Monday, April 29, 2024

Logo
Loading...
google-add

ਫਰੀਦਕੋਟ ‘ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Editor | 17:26 PM, Mon Jan 01, 2024

ਫਰੀਦਕੋਟ ਦੀ ਕੋਟਕਪੂਰਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਕੋਟਕਪੂਰਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਗਿਰੋਹ ਦੇ ਚਾਰ ਮੈਂਬਰਾਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਹਨ। ਦੱਸ ਦਈਏ ਕਿ ਪੰਜ ਦਿਨ ਪਹਿਲਾਂ ਮੁਲਜ਼ਮਾਂ ਨੇ ਫੋਕਲ ਪੁਆਇੰਟ ’ਤੇ ਹਰਿੰਦਰ ਸਿੰਘ ਆਹੂਜਾ ’ਤੇ ਜਾਨਲੇਵਾ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਦੇ ਵਿਰੋਧ ਵਿੱਚ ਪੂਰਾ ਕੋਟਕਪੂਰਾ ਸ਼ਹਿਰ ਇੱਕ ਦਿਨ ਲਈ ਬੰਦ ਰਿਹਾ ਸੀ। ਮੁਲਜ਼ਮਾਂ ਦੇ ਸ਼ਰਾਬੀ ਹੋਣ ਕਾਰਨ ਉਨ੍ਹਾਂ ਨੂੰ ਕਈ ਵਾਰਦਾਤਾਂ ਯਾਦ ਨਹੀਂ ਹਨ। ਅਜਿਹੇ ‘ਚ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਫ਼ੋਨ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ। ਮੁਲਜ਼ਮ ਅਕਾਸ਼ਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ NDPS ਐਕਟ ਅਤੇ ਜੇਲ੍ਹ ਐਕਟ ਤਹਿਤ ਕੇਸ ਦਰਜ ਹੈ।



ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇਬ ਹੋਏ ਕੋਟਕਪੂਰਾ ਸਬ-ਡਵੀਜ਼ਨ ਦੇ DSP ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ SHO ਕੋਟਕਪੂਰਾ ਸਿਟੀ ਮਨੋਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਲੁਟੇਰਾ ਗਿਰੋਹ ਦੇ ਮੈਂਬਰਾਂ ਅਕਾਸ਼ਦੀਪ ਸਿੰਘ, ਮੱਖਣ ਸਿੰਘ, ਕੁਲਵਿੰਦਰ ਕੌਰ, ਜਗਸੀਰ ਸਿੰਘ ਸਾਰੇ ਮੁਲਜ਼ਮ ਵਾਸੀ ਕੋਟਕਪੂਰਾ ਸ਼ਹਿਰ ਨੂੰ ਕਾਬੂ ਕੀਤਾ ਹੈ। ਫੜੇ ਗਏ ਸਾਰੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਦੋਸ਼ੀਆਂ ਨੇ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਲੁੱਟ-ਖੋਹ ਦੀਆਂ 24 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਕੁਲਵਿੰਦਰ ਕੌਰ ਲੁੱਟੇ ਗਏ ਮੋਬਾਈਲ ਲੋਕਾਂ ਨੂੰ ਸਸਤੇ ਭਾਅ ’ਤੇ ਵੇਚਦੀ ਸੀ। ਉਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੰਜ ਦਿਨ ਪਹਿਲਾਂ ਫੋਕਲ ਪੁਆਇੰਟ ਨੇੜੇ ਹਰਿੰਦਰ ਸਿੰਘ ਆਹੂਜਾ ‘ਤੇ ਹਮਲਾ ਕਰਕੇ ਲੁੱਟਮਾਰ ਕੀਤੀ ਸੀ।

  • Trending Tag

  • No Trending Add This News
google-add
google-add
google-add
google-add

ਰਾਜਨੀਤੀ

google-add
google-add