Srinagar News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਇੱਕ ਟੀਮ ਸੋਮਵਾਰ ਨੂੰ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਗਗਨਗੀਰ ਪਹੁੰਚੀ, ਜਿੱਥੇ ਬੀਤੀ ਸ਼ਾਮ ਇੱਕ ਵੱਡੇ ਅੱਤਵਾਦੀ ਹਮਲੇ ਵਿੱਚ ਛੇ ਮਜ਼ਦੂਰ ਅਤੇ ਇੱਕ ਡਾਕਟਰ ਮਾਰੇ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਸੀਨੀਅਰ ਅਧਿਕਾਰੀ ਦੀ ਅਗਵਾਈ ਵਿਚ ਐਨਆਈਏ ਦੀ ਟੀਮ ਅੱਜ ਹਮਲੇ ਵਾਲੀ ਥਾਂ ‘ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਐਨਆਈਏ ਇਸ ਹਮਲੇ ਪਿੱਛੇ ਹਰ ਸੰਭਵ ਪਹਿਲੂਆਂ ਦੀ ਜਾਂਚ ਕਰੇਗੀ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਹਮਲੇ ਨੂੰ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ ਹੈ।
ਐਤਵਾਰ ਨੂੰ ਗਾਂਦਰਬਲ ਜ਼ਿਲੇ ਦੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ‘ਤੇ ਗਗਨਗੀਰ ਖੇਤਰ ‘ਚ ਇਕ ਸੁਰੰਗ ਦੀ ਉਸਾਰੀ ਵਾਲੀ ਜਗ੍ਹਾ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ‘ਚ ਇਕ ਡਾਕਟਰ ਅਤੇ 6 ਮਜ਼ਦੂਰਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਇਹ ਹਮਲਾ ਉਦੋਂ ਕੀਤਾ ਜਦੋਂ ਦੇਰ ਸ਼ਾਮ ਗਾਂਦਰਬਲ ਦੇ ਗੁੰਡ ਵਿਚ ਮਜ਼ਦੂਰ ਅਤੇ ਹੋਰ ਕਰਮਚਾਰੀ ਆਪਣੇ ਕੈਂਪ ਵਿਚ ਵਾਪਸ ਪਰਤ ਰਹੇ ਸਨ।
ਹਿੰਦੂਸਥਾਨ ਸਮਾਚਾਰ