New Delhi: ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਗਪੁਰ ਦੱਖਣੀ ਪੱਛਮੀ ਸੀਟ ਤੋਂ ਅਤੇ ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਕਾਮਠੀ ਸੀਟ ਤੋਂ ਚੋਣ ਲੜਨਗੇ।
ਭਾਜਪਾ ਦੀ ਰਿਲੀਜ਼ ਮੁਤਾਬਕ ਮੰਤਰੀ ਗਿਰੀਸ਼ ਮਹਾਜਨ ਜਾਮਨੇਰ ਤੋਂ, ਮੰਤਰੀ ਸੁਧੀਰ ਮੁਨਗੰਟੀਵਾਰ ਬੱਲਾਰਪੁਰ ਤੋਂ, ਸ਼੍ਰੀਜਯਾ ਅਸ਼ੋਕ ਚਵਾਨ ਭੋਕਰ ਤੋਂ, ਆਸ਼ੀਸ਼ ਸ਼ੇਲਾਰ ਵਾਂਡਰੇ ਵੈਸਟ ਤੋਂ, ਮੰਗਲ ਪ੍ਰਭਾਤ ਲੋਢਾ ਮਾਲਾਬਾਰ ਹਿਲ ਤੋਂ, ਰਾਹੁਲ ਨਾਰਵੇਕਰ ਕੋਲਾਬਾ ਤੋਂ, ਛੱਤਰਪਤੀ ਸ਼ਵਿੰਦਰ ਰਾਜੇ ਭੋਸਲੇ ਸਤਾਰਾ ਤੋਂ ਚੋਣ ਮੈਦਾਨ ’ਚ ਉਤਰਨਗੇ।
ਮਹਾਰਾਸ਼ਟਰ ਵਿੱਚ 288 ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਸ ਪੜਾਅ ‘ਚ ਨਾਂਦੇੜ ਲੋਕ ਸਭਾ ਸੀਟ ‘ਤੇ ਉਪ ਚੋਣ ਵੀ ਹੋਵੇਗੀ। ਮਹਾਰਾਸ਼ਟਰ ਵਿੱਚ ਭਾਜਪਾ ਸ਼ਿਵ ਸੈਨਾ ਅਤੇ ਐਨਸੀਪੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ। ਇਨ੍ਹਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਭਗ ਤੈਅ ਹੋ ਚੁੱਕਾ ਹੈ। ਅਨੁਮਾਨ ਹੈ ਕਿ ਭਾਜਪਾ 155 ਤੋਂ 160 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।
ਹਿੰਦੂਸਥਾਨ ਸਮਾਚਾਰ