New Delhi: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਪੁਲਸ ਮੈਮੋਰੀਅਲ ਦਿਵਸ ਦੇ ਮੌਕੇ ‘ਤੇ ਨਵੀਂ ਦਿੱਲੀ ਦੇ ਰਾਸ਼ਟਰੀ ਪੁਲਸ ਸਮਾਰਕ ਵਿਖੇ ਸ਼ਹੀਦ ਪੁਲਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ, ‘‘ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਮੈਨੂੰ ਇੱਥੇ ਅਮਰ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ ਹੈ।’’
देश की आंतरिक व सीमाओं की सुरक्षा के लिए अपना सर्वोच्च बलिदान देने वाले वीर जवानों का देश सदैव ऋणी रहेगा।#PoliceCommemorationDay pic.twitter.com/kYT0UtON7B
— Amit Shah (@AmitShah) October 21, 2024
ਸ਼ਾਹ ਨੇ ਕਿਹਾ, “ਇਹ ਸੈਨਿਕ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਦੇ ਹਨ। ਮਾਇਨਸ 50 ਤੋਂ 50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨਾਂ ਵਿੱਚ ਸੀਮਾਵਾਂ ਦੀ ਰੱਖਿਆ ਕਰਦੇ ਹਨ।ਮਹਾਨ ਕੁਰਬਾਨੀ ਦੇਣ ਵਾਲੇ ਅਜਿਹੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।” ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਪੁਲਸ ਸਮਾਰਕ ‘ਤੇ ਪਹੁੰਚੇ।
मोदी सरकार द्वारा स्वास्थ्य, आवास, छात्रवृत्ति से संबंधित अनेक वेलफेयर योजनाएँ पुलिसकर्मियों व उनके परिजनों के लिए चलाई जा रही हैं।#PoliceCommemorationDay pic.twitter.com/msZPL7LTrD
— Amit Shah (@AmitShah) October 21, 2024
ਇਸ ਮੌਕੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਦਿੱਲੀ ਪੁਲਿਸ ਦੀ ਸਾਂਝੀ ਪਰੇਡ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਇਲਾਕੇ ‘ਚ ਚੀਨੀ ਹਥਿਆਰਬੰਦ ਦਲ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ਵਿੱਚ 10 ਪੁਲਸ ਜਵਾਨਾਂ ਨੇ ਸਰਬਉੱਚ ਬਲੀਦਾਨ ਦਿੱਤਾ ਸੀ। ਇਨ੍ਹਾਂ ਸ਼ਹੀਦਾਂ ਅਤੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਸਾਰੇ ਪੁਲਸ ਮੁਲਾਜ਼ਮਾਂ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਦੇਸ਼ ਵਿੱਚ ਪੁਲਿਸ ਯਾਦਗਾਰ ਦਿਵਸ ਮਨਾਇਆ ਜਾਂਦਾ ਹੈ। ਦਾ ਸਨਮਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਪੁਲਿਸ ਮੈਮੋਰੀਅਲ ਦਿਵਸ ਦੇ ਮੌਕੇ ‘ਤੇ ਚਾਣਕਿਆਪੁਰੀ ਵਿਖੇ ਰਾਸ਼ਟਰੀ ਪੁਲਸ ਮੈਮੋਰੀਅਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।
ਹਿੰਦੂਸਥਾਨ ਸਮਾਚਾਰ