New Delhi: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਸ਼ਨੀਵਾਰ ਨੂੰ ਵੀ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁਦਾ) ਦੇ ਦਫ਼ਤਰ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਈਡੀ ਨੇ ਲਗਾਤਾਰ ਦੂਜੇ ਦਿਨ ਐਮਯੂਡੀਏ ਦਫਤਰ ‘ਤੇ ਛਾਪੇਮਾਰੀ ਜਾਰੀ ਰੱਖੀ। ਜਾਂਚ ਏਜੰਸੀ ਇਹ ਛਾਪੇਮਾਰੀ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੀ ਪਤਨੀ ਪਾਰਵਤੀ ਨੂੰ ਮੈਸੂਰ ‘ਚ 14 ਥਾਵਾਂ ਦੀ ਅਲਾਟਮੈਂਟ ‘ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਰ ਰਹੀ ਹੈ।
ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਈਡੀ ਨੇ ਮੁਦਾ ਦੇ ਦਫਤਰ ‘ਤੇ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ ਈਡੀ ਅਧਿਕਾਰੀਆਂ ਨੇ ਬਾਹਰੀ ਲੋਕਾਂ ਨੂੰ ਦਫ਼ਤਰ ਦੇ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ, ਸੀਆਰਪੀਐਫ ਸੁਰੱਖਿਆ ਟੀਮ ਦੇ ਨਾਲ, ਸ਼ੁੱਕਰਵਾਰ ਸਵੇਰ ਤੋਂ, ਮੈਸੂਰ ਵਿੱਚ ਐਮਯੂਡੀਏ ਦਫਤਰ, ਇਸਦੇ ਤਹਿਸੀਲ ਦਫਤਰ ਅਤੇ ਇਸ ਮਾਮਲੇ ਦੇ ਇੱਕ ਮੁਲਜ਼ਮ ਦੇਵਰਾਜੂ ਦੇ ਬੇਂਗਲੁਰੂ ਦੇ ਕੇਂਗੇਰੀ ਸਥਿਤ ਕੰਪਲੈਕਸ ’ਤੇ ਵੀ ਸ਼ੁੱਕਰਵਾਰ ਸਵੇਰ ਤੋਂ ਛਾਪੇਮਾਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਮੁੱਦਾ ਨੂੰ ਜ਼ਮੀਨ ਐਕਵਾਇਰ ਅਤੇ ਅਲਾਟਮੈਂਟ ਨੀਤੀਆਂ ਬਾਰੇ ਪੁੱਛ-ਪੜਤਾਲ ਕਰਨ ਲਈ ਕਈ ਪੱਤਰ ਭੇਜੇ ਗਏ ਸਨ ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਹੀ ਏਜੰਸੀ ਨੇ ਛਾਪੇਮਾਰੀ ਕੀਤੀ। ਦਰਅਸਲ, ਮੁੱਖ ਮੰਤਰੀ ਸਿੱਧਰਮਈਆ ‘ਤੇ ਮੁਦਾ ਰਾਹੀਂ ਆਪਣੀ ਪਤਨੀ ਪਾਰਵਤੀ ਨੂੰ 14 ਥਾਵਾਂ ਦੀ ਅਲਾਟਮੈਂਟ ‘ਚ ਬੇਨਿਯਮੀਆਂ ਦਾ ਦੋਸ਼ ਹੈ।
ਹਿੰਦੂਸਥਾਨ ਸਮਾਚਾਰ