New Delhi: ਵਕਫ਼ ਸੋਧ ਬਿੱਲ ‘ਤੇ ਮੰਗਲਵਾਰ ਨੂੰ ਹੋਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ‘ਚੋਂ ਕੁਝ ਵਿਰੋਧੀ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ। ਇਨ੍ਹਾਂ ਮੈਂਬਰਾਂ ਨੇ ਭਾਜਪਾ ਮੈਂਬਰਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਅਤੇ ਮੀਟਿੰਗ ਰੂਮ ’ਚੋਂ ਵਾਕਆਊਟ ਕਰ ਦਿੱਤਾ।
ਮੀਟਿੰਗ ਰੂਮ ਤੋਂ ਬਾਹਰ ਆਏ ਵਿਰੋਧੀ ਧਿਰ ਦੇ ਮੈਂਬਰਾਂ ਵਿੱਚ ਕਲਿਆਣ ਬੈਨਰਜੀ, ਗੌਰਵ ਗੋਗੋਈ, ਏ ਰਾਜਾ, ਮੁਹੰਮਦ ਅਬਦੁੱਲਾ, ਅਰਵਿੰਦ ਸਾਵੰਤ ਅਤੇ ਹੋਰ ਸ਼ਾਮਲ ਸਨ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਨੁਮਾਇੰਦਿਆਂ ਨੇ ਅੱਜ ਦੀ ਮੀਟਿੰਗ ਵਿੱਚ ਬਿੱਲ ’ਤੇ ਪੇਸ਼ਕਾਰੀ ਦੇਣੀ ਸੀ। ਹਾਲਾਂਕਿ ਇਹ ਵਾਕ ਆਊਟ ਮੈਂਬਰ ਕਰੀਬ ਇੱਕ ਘੰਟਾ ਬਾਹਰ ਰਹਿਣ ਤੋਂ ਬਾਅਦ ਮੀਟਿੰਗ ਰੂਮ ਵਿੱਚ ਵਾਪਸ ਚਲੇ ਗਏ। ਦੂਜੇ ਪਾਸੇ ਭਾਜਪਾ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਦੇ ਮੈਂਬਰ ਕਮੇਟੀ ਪ੍ਰਧਾਨ ਜਗਦੰਬਿਕਾ ਪਾਲ ਨਾਲ ਦੁਰਵਿਵਹਾਰ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ