New Delhi: ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 156.30 ਅੰਕ ਜਾਂ 0.19 ਫੀਸਦੀ ਦੀ ਗਿਰਾਵਟ ਨਾਲ 81,816.74 ਅੰਕ ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 61.30 ਅੰਕ ਜਾਂ 0.24 ਫੀਸਦੀ ਦੀ ਗਿਰਾਵਟ ਨਾਲ 25,066.65 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਹਾਲਾਂਕਿ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਦੇ ਬਾਅਦ ਸ਼ੇਅਰ ਬਾਜ਼ਾਰ ‘ਚ ਗਿਰਾਵਟ ਜਾਰੀ ਹੈ। ਦੋਵੇਂ ਪ੍ਰਮੁੱਖ ਬੈਂਚਮਾਰਕ ਸੂਚਕਾਂਕ ਦਿਨ ਦੇ ਉੱਚੇ ਪੱਧਰ ਤੋਂ ਹੇਠਾਂ ਆ ਗਏ ਹਨ। ਰਿਲਾਇੰਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿੱਚ ਬਿਕਵਾਲੀ ਕਾਰਨ ਸੈਂਸੈਕਸ 82 ਹਜ਼ਾਰ ਅੰਕ ਡਿੱਗ ਗਿਆ ਅਤੇ ਨਿਫਟੀ ਵੀ 25100 ਤੋਂ ਹੇਠਾਂ ਆ ਗਿਆ। ਅੱਜ ਦੇ ਕਾਰੋਬਾਰ ‘ਚ ਐਫਐਮਸੀਜੀ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਰ, ਆਈਟੀ ਅਤੇ ਐਨਰਜੀ ਦੇ ਸ਼ੇਅਰ ਤੇਜ਼ੀ ਵਿੱਚ ਹਨ।
ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 21 ਸ਼ੇਅਰਾਂ ‘ਚ ਮਜ਼ਬੂਤੀ ਅਤੇ 9 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸਦੇ ਨਾਲ ਹੀ ਏਸ਼ੀਆਈ ਬਾਜ਼ਾਰ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਂਗਕਾਂਗ ਦੇ ਹੈਂਗ ਸੇਂਗ ’ਚ 1.27 ਫੀਸਦੀ ਤੇਜ਼ੀ ਹੈ, ਜਦੋਂ ਕਿ ਚੀਨ ਦੇ ਸ਼ੰਘਾਈ ਕੰਪੋਜ਼ਿਟ ’ਚ 0.52 ਫੀਸਦੀ ਦੀ ਗਿਰਾਵਟ ਹੈ। ਇਕ ਦਿਨ ਪਹਿਲਾਂ ਸੋਮਵਾਰ ਨੂੰ ਸੈਂਸੈਕਸ 591 ਅੰਕਾਂ ਦੀ ਮਜ਼ਬੂਤੀ ਨਾਲ 81,973 ‘ਤੇ ਬੰਦ ਹੋਇਆ। ਉੱਥੇ ਹੀ ਨਿਫਟੀ ਵੀ 163 ਅੰਕਾਂ ਦੀ ਮਜ਼ਬੂਤੀ ਨਾਲ 25,127 ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ