Sirsa News: ਸਿਰਸਾ ਜ਼ਿਲ੍ਹੇ ਦੇ ਪਿੰਡ ਮੌਜਗੜ੍ਹ ਵਿੱਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਝੋਨੇ ਦੇ ਖੇਤਾਂ ਵਿੱਚੋਂ ਇੱਕ ਜਹਾਜ਼ਨੁਮਾ ਪਾਕਿਸਤਾਨੀ ਗੁਬਾਰਾ ਮਿਲਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਮਸੀਤਾਂ ਰੋਡ ‘ਤੇ ਸਥਿਤ ਜ਼ਿਮੀਂਦਾਰ ਬੂਟਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਖੇਤ ਗਿਆ ਤਾਂ ਉਸਨੂੰ ਉਥੇ ਬਹੁਤ ਵੱਡੀ ਚੀਜ਼ ਦਿਖਾਈ ਦਿੱਤੀ। ਜਦੋਂ ਉਹ ਨੇੜੇ ਗਿਆ ਤਾਂ ਉਸਨੇ ਚਿੱਟੇ ਰੰਗ ਦਾ ਪਾਕਿਸਤਾਨੀ ਗੁਬਾਰਾ ਦੇਖਿਆ, ਜਿਸ ‘ਤੇ ਪੀਆਈਏ ਲਿਖਿਆ ਹੋਇਆ ਸੀ। ਉਸਨੇ ਇਸ ਦੀ ਸੂਚਨਾ ਹੋਰਨਾਂ ਲੋਕਾਂ ਨੂੰ ਦਿੱਤੀ।
ਇਸ ਤੋਂ ਬਾਅਦ ਪਿੰਡ ਦੇ ਵੱਡੀ ਗਿਣਤੀ ਲੋਕ ਪਾਕਿਸਤਾਨੀ ਗੁਬਾਰੇ ਨੂੰ ਦੇਖਣ ਲਈ ਮੈਦਾਨ ਵਿੱਚ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਪਾਕਿਸਤਾਨੀ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ