New Delhi: ਭਾਰਤ ਨੇ ਢਾਕਾ ‘ਚ ਪੂਜਾ ਪੰਡਾਲ ‘ਤੇ ਹੋਏ ਹਮਲੇ ਅਤੇ ਬੰਗਲਾਦੇਸ਼ ਦੇ ਸਤਖੀਰਾ ‘ਚ ਜੇਸ਼ੋਰੇਸ਼ਵਰੀ ਕਾਲੀ ਮੰਦਰ ‘ਚ ਹੋਈ ਚੋਰੀ ਦੀ ਘਟਨਾ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਇਨ੍ਹਾਂ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਢਾਕਾ ਦੇ ਤਾਂਤੀਬਾਜ਼ਾਰ ‘ਚ ਪੂਜਾ ਮੰਦਿਰ ‘ਤੇ ਹੋਏ ਹਮਲੇ ਅਤੇ ਸਤਖੀਰਾ ਦੇ ਵੱਕਾਰੀ ਯਸ਼ੌਰੇਸ਼ਵਰੀ ਕਾਲੀ ਮੰਦਰ ‘ਚ ਚੋਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਦੇਖਿਆ ਹੈ।
ਮੰਤਰਾਲੇ ਦੇ ਬਿਆਨ ਮੁਤਾਬਕ ਇਹ ਨਿੰਦਣਯੋਗ ਘਟਨਾਵਾਂ ਹਨ। ਇਹ ਮੰਦਰਾਂ ਅਤੇ ਦੇਵਤਿਆਂ ਦੀ ਬੇਅਦਬੀ ਅਤੇ ਨੁਕਸਾਨ ਪਹੁੰਚਾਉਣ ਦੇ ਇੱਕ ਯੋਜਨਾਬੱਧ ਪੈਟਰਨ ਦੀ ਪਾਲਣਾ ਹੈ, ਜਿਸਨੂੰ ਅਸੀਂ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ।
ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੰਦੇ ਹਾਂ, ਖਾਸ ਤੌਰ ‘ਤੇ ਇਸ ਸ਼ੁਭ ਤਿਉਹਾਰ ਦੇ ਸਮੇਂ ਦੌਰਾਨ।
ਹਿੰਦੂਸਥਾਨ ਸਮਾਚਾਰ