New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ (ਲਾਓਸ) ਦੇ ਦੌਰੇ ਦੌਰਾਨ ਅੱਜ ਸਵੇਰੇ ਆਪਣੇ ਰੁਝੇਵਿਆਂ ਦੇ ਵਿਚਕਾਰ, ਨਵਰਾਤਰੀ ‘ਤੇ ਮਾਂ ਸਿੱਧੀਦਾਤਰੀ ਨੂੰ ਯਾਦ ਕਰਨਾ ਨਹੀਂ ਭੁੱਲੇ। ਉਨ੍ਹਾਂ ਨੇ ਸਾਰੇ ਉਪਾਸਕਾਂ ਨੂੰ ਆਸ਼ੀਰਵਾਦ ਦੇਣ ਲਈ ਦੇਵੀ ਮਾਂ ਦੀ ਉਸਤਤ ਕੀਤੀ। ਉਨ੍ਹਾਂ ਨੇ ਅੱਜ ਸ਼ਾਰਦੀਆ ਨਵਰਾਤਰੀ ਦੀ ਸਮਾਪਤੀ ‘ਤੇ ਐਕਸ ਹੈਂਡਲ ’ਤੇ ਲਿਖਿਆ,‘‘ਨਵਰਾਤਰੀ ਵਿੱਚ ਮਾਂ ਸਿੱਧੀਦਾਤਰੀ ਨੂੰ ਕੋਟਿ-ਕੋਟਿ ਨਮਨ। ਉਨ੍ਹਾਂ ਦੀ ਕਿਰਪਾ ਨਾਲ, ਸਾਰੇ ਉਪਾਸਕਾਂ ਨੂੰ ਉਦੇਸ਼-ਸਿੱਧੀ ਦਾ ਆਸ਼ੀਰਵਾਦ ਮਿਲੇ।
नवरात्रि में मां सिद्धिदात्री को कोटि-कोटि नमन। उनकी कृपा से सभी उपासकों को लक्ष्य-सिद्धि का आशीर्वाद मिले। मां सिद्धिदात्री की यह स्त्तुति आप सभी के लिए… pic.twitter.com/wxkyAW3vYr
— Narendra Modi (@narendramodi) October 11, 2024
ਜ਼ਿਕਰਯੋਗ ਹੈ ਕਿ ਨਵਰਾਤਰੀ ਦਾ ਆਖਰੀ ਦਿਨ ਮਾਂ ਸਿੱਧੀਦਾਤਰੀ ਨੂੰ ਸਮਰਪਿਤ ਹੁੰਦਾ ਹੈ। ਮਾਂ ਸਿੱਧੀਦਾਤਰੀ ਨਵਦੁਰਗਾ ਦਾ ਅੰਤਿਮ ਰੂਪ ਹਨ। ਉਨ੍ਹਾਂ ਨੂੰ ਸਾਰੀਆਂ ਸਿੱਧੀਆਂ ਦੀ ਦਾਤਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਹਰ ਪ੍ਰਕਾਰ ਦੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਜੀਵਨ ਵਿੱਚ ਸਫਲਤਾ, ਸੁੱਖ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਮਾਰਕੰਡੇਯ ਪੁਰਾਣ ਦੇ ਅਨੁਸਾਰ, ਅਣਿਮਾ, ਮਹਿਮਾ, ਗਰਿਮਾ, ਲਘਿਮਾ, ਪ੍ਰਾਪਤੀ, ਪ੍ਰਕਾਮਿਆ, ਇਸ਼ਿਤਵਾ ਅਤੇ ਵਸ਼ਿਤਵਾ ਇਹ ਅੱਠ ਸਿੱਧੀਆਂ ਹਨ। ਮਾਂ ਸਿੱਧੀਦਾਤਰੀ ਭਗਤਾਂ ਅਤੇ ਸਾਧਕਾਂ ਨੂੰ ਇਹ ਸਾਰੀਆਂ ਸਿੱਧੀਆਂ ਪ੍ਰਦਾਨ ਕਰਨ ਦੇ ਸਮਰੱਥ ਹਨ। ਭਗਵਾਨ ਸ਼ਿਵ ਨੇ ਇਨ੍ਹਾਂ ਦੀ ਕਿਰਪਾ ਨਾਲ ਹੀ ਇਹ ਸਿੱਧੀਆਂ ਪ੍ਰਾਪਤ ਕੀਤੀਆਂ ਸਨ। ਇਨ੍ਹਾਂ ਦੀ ਦਿਆਲਤਾ ਨਾਲ ਹੀ ਭਗਵਾਨ ਸ਼ਿਵ ਦਾ ਅੱਧਾ ਸਰੀਰ ਦੇਵੀ ਦਾ ਹੋਇਆ। ਇਸ ਕਾਰਨ ਉਹ ਲੋਕਾਂ ਵਿੱਚ ਅਰਧਨਾਰੀਸ਼ਵਰ ਦੇ ਨਾਮ ਨਾਲ ਪ੍ਰਸਿੱਧ ਹੋਏ। ਇਸ ਦਿਨ ਜੋ ਸ਼ਰਧਾਲੂ ਸ਼ਾਸਤਰੀ ਰੀਤੀ ਰਿਵਾਜਾਂ ਅਤੇ ਪੂਰਨ ਸ਼ਰਧਾ ਨਾਲ ਸਾਧਨਾ ਕਰਦਾ ਹੈ, ਉਸ ਨੂੰ ਸਾਰੀਆਂ ਸਿੱਧੀਆਂ ਪ੍ਰਾਪਤੀ ਹੋ ਜਾਂਦੀਆਂ ਹਨ। ਬ੍ਰਹਿਮੰਡ ਦੀ ਕੋਈ ਵੀ ਚੀਜ਼ ਉਸ ਦੀ ਪਹੁੰਚ ਤੋਂ ਬਾਹਰ ਨਹੀਂ ਰਹਿੰਦੀ। ਹਰ ਥਾਂ ਜਿੱਤ ਪ੍ਰਾਪਤ ਕਰਨ ਦੀ ਸਮਰੱਥਾ ਉਸ ਅੰਦਰ ਆ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ